ਗੈਸ ਸਿਲੰਡਰ ਫੱਟਣ ਕਾਰਨ ਘਰ ਵਿੱਚ ਲੱਗੀ ਅੱਗ, ਸਮਾਨ ਸੜ ਕੇ ਹੋਇਆ ਸੁਆਹ

ਲੁਧਿਆਣਾ (ਦ ਸਟੈਲਰ ਨਿਊਜ਼)। ਲੁਧਿਆਣਾ ਦੇ ਸ਼ਹੀਦ ਸਿੰਘ ਨਗਰ ਵਿੱਚ ਜੈਨ ਮੰਦਿਰ ਨੇੜੇ ਇੱਕ ਮਕਾਨ ਵਿੱਚ ਘਰੇਲੂ ਗੈਸ ਸਿਲੰਡਰ ਫੱਟਣ ਦੀ ਖਬਰ ਮਿਲੀ ਹੈ।ਜਾਣਕਾਰੀ ਦਿੰਦੇ ਰਾਜਕੁਮਾਰੀ ਨੇ ਦੱਸਿਆ ਕਿ ਪਹਿਲਾਂ ਨਰਾਤਾਂ ਹੋਣ ਕਾਰਨ ਉਹ ਘਰ ਵਿੱਚ ਜੋਤ ਜਗਾ ਕੇ ਕਿਸੇ ਜਰੂਰੀ ਕੰਮ ਲਈ ਕਮਰੇ ਨੂੰ ਬਾਹਰੋਂ ਬੰਦ ਕਰਕੇ ਬਜ਼ਾਰ ਚੱਲ ਗਈ ਸੀ ਤੇ ਜਦੋ ਉਹ ਵਾਪਸ ਆਈ ਤਾਂ ਉਸਨੇ ਦੇਖਿਆਂ ਕਿ ਅੱਗ ਪੂਰੀ ਤਰ੍ਹਾਂ ਭੜਕ ਗਈ।

Advertisements

ਜਿਸ ਕਾਰਨ ਕੋਲ ਪਿਆ ਗੈਸ ਸਿਲੰਡਰ ਵੀ ਅੱਗ ਦੀਆਂ ਲਪਟਾਂ ਦੀ ਲਪੇਟ ਵਿੱਚ ਆ ਗਿਆ।ਜਿਸ ਕਾਰਨ ਘਰ ਦਾ ਸਾਰਾ ਸਮਾਨ, ਕੱਪੜੇ, ਫ੍ਰਿਜ਼, ਵਾਸ਼ਿੰਗ ਮਸ਼ੀਨ, ਬੈੱਡ, ਲੱਕੜ ਦੀ ਅਲਮਾਰੀ ਤੇ ਚਾਰਜਿੰਗ ਤੇ ਲੱਗਾ ਮੋਬਾਇਲ ਸੜ ਕੇ ਸੁਆਹ ਹੋ ਗਏ। ਸ਼ੁਕਰ ਰਿਹਾ ਕਿ ਘਰ ਵਿੱਚ ਕੋਈ ਮੌਜ਼ੂਦ ਨਹੀਂ ਸੀ ਇਸ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।

LEAVE A REPLY

Please enter your comment!
Please enter your name here