ਵਿਹਿਪ ਨੇ ਸੇਵਾਮੁਕਤ ਐਸਐਸਪੀ ਹਰਵਿੰਦਰ ਡੱਲੀ ਨੂੰ ਸ਼ੋਭਾ ਯਾਤਰਾ ‘ਚ ਸ਼ਾਮਲ ਹੋਣ ਦਾ ਦਿੱਤਾ ਸੱਦਾ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਸ਼੍ਰੀ ਸਨਾਤਨ ਧਰਮ ਸਭਾ ਕਮੇਟੀ ਵਲੋਂ 15 ਅਪ੍ਰੈਲ ਨੂੰ ਸ਼੍ਰੀ ਰਾਮ ਨੌਮੀ ਦੇ ਮੌਕੇ ਤੇ ਸ਼੍ਰੀ ਸਨਾਤਨ ਧਰਮ ਸਭਾ ਮੰਦਰ ਤੋਂ ਕੱਢੀ ਜਾ ਰਹੀ ਵਿਸ਼ਾਲ ਸ਼ੋਭਾ ਯਾਤਰਾ ਚ ਸ਼ਾਮਲ ਹੋਣ ਲਈ ਸ਼ਹਿਰ ਦੇ ਪਤਵੰਤਿਆਂ ਨੂੰ ਸੱਦਾ ਪੱਤਰ ਦਿੱਤਾ ਜਾ ਰਿਹਾ ਹੈ। ਇਸ ਕੜੀ ਦੇ ਤਹਿਤ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਜ਼ਿਲਾ ਪ੍ਰਧਾਨ ਜੀਵਨ ਪ੍ਰਕਾਸ਼ ਵਾਲੀਆ,ਜ਼ਿਲਾ ਸਹਿ ਸਰਪ੍ਰਸਤ ਅਸ਼ੋਕ ਸ਼ਰਮਾ,ਬਜਰੰਗ ਦਲ ਦੇ ਆਗੂ ਰਾਜੀਵ ਟੰਡਨ,ਵਿਜੇ ਯਾਦਵ ਵਲੋਂ ਸੇਵਾਮੁਕਤ ਐਸਐਸਪੀ ਹਰਵਿੰਦਰ ਸਿੰਘ ਡੱਲੀ ਨੂੰ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਸ਼ੋਭਾ ਯਾਤਰਾ ਵਿੱਚ ਭਗਵਾਨ ਸ਼੍ਰੀ ਰਾਮ ਦਾ ਵਿਸ਼ਾਲ ਰੱਥ ਖਿੱਚ ਦਾ ਕੇਂਦ ਹੋਵੇਗਾ।ਵਾਲੀਆ ਨੇ ਦੱਸਿਆ ਕਿ ਭਗਵਾਨ ਸ਼੍ਰੀ ਰਾਮ ਚੰਦਰ ਜੀ ਦੇ ਅਵਤਾਰ ਦਿਹਾੜੇ ਤੇ ਸ਼੍ਰੀ ਸਨਾਤਨ ਧਰਮ ਸਭਾ ਕਮੇਟੀ ਵੱਲੋਂ ਹਰ ਸਾਲ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਂਦੀ ਹੈ,ਜਿਸ ਚ ਸ਼ਹਿਰ ਦੇ ਸਮਾਜਿਕ ਅਤੇ ਮੰਦਰਾਂ ਦੇ ਲੋਕ ਵੱਡੀ ਗਿਣਤੀ ਚ ਹਿੱਸਾ ਲੈਂਦੇ ਹਨ।

Advertisements

ਵਾਲੀਆ ਨੇ ਦੱਸਿਆ ਕਿ ਸ੍ਰੀ ਰਾਮ ਨੌਮੀ ਮੌਕੇ ਕੱਢੀ ਜਾਣ ਸ਼ੋਭਾ ਯਾਤਰਾ ਦੀ ਸ਼ੋਭਾ ਵਧਾਉਣ ਲਈ ਭਗਵੇਂ ਰੰਗ ਦੀਆਂ ਪੱਗਾਂ,ਬੈਂਡ ਬਾਜੇ,ਸੁੰਦਰ ਝਾਕੀਆਂ ਆਦਿ ਸਜਾ ਕੇ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਭਾਗ ਲੈਣਗੇ।ਇਸ ਮੌਕੇ ਜੀਵਨ ਵਾਲੀਆ ਨੇ ਭਗਵਾਨ ਸ੍ਰੀ ਰਾਮ ਦੀਆਂ ਸਿੱਖਿਆਵਾਂ ਨੂੰ ਅਪਣਾਉਣ ਤੇ ਜ਼ੋਰ ਦਿੰਦਿਆਂ ਕਿਹਾ ਕਿ ਜੇਕਰ ਅਸੀਂ ਉਨ੍ਹਾਂਦੇ ਜੀਵਨ ਦੀਆਂ ਘਟਨਾਵਾਂ ਤੇ ਨਜ਼ਰ ਮਾਰੀਏ,ਤਾਂ ਅਸੀਂ ਪਾਵਾਂਗੇ ਕਿ ਤ੍ਰਾਸਦੀ ਦਾ ਇੱਕ ਬੇਅੰਤ ਸਿਨਸਲਾ ਸੀ। ਸਭ ਤੋਂ ਪਹਿਲਾ ਉਨ੍ਹਾਂ ਨੂੰ ਆਪਣੇ ਜੀਵਨ ਵਿੱਚ ਉਸ ਰਾਜਪਾਠ ਨੂੰ ਛੱਡਣਾ ਪਿਆ,ਜਿਸ ਉੱਤੇ ਉਸ ਸਮੇਂ ਦੀਆਂ ਰਵਾਇਤਾਂ ਅਨੁਸਾਰ ਉਨ੍ਹਾਂਦਾ ਏਕਾਧਿਕਾਰ ਸੀ। ਉਸ ਤੋਂ ਬਾਅਦ ਉਨ੍ਹਾਂ ਨੂੰ 14 ਸਾਲ ਦਾ ਬਨਵਾਸ ਭੋਗਣਾ ਪਿਆ।ਜੰਗਲ ਵਿੱਚ ਉਨ੍ਹਾਂ ਦੀ ਪਤਨੀ ਸੀਤਾ ਨੂੰ ਅਗਵਾ ਕਰ ਲਿਆ ਗਿਆ।ਪਤਨੀ ਨੂੰ ਆਜ਼ਾਦ ਕਰਵਾਉਣ ਲਈ,ਉਨ੍ਹਾਂਨੂੰ ਆਪਣੀ ਇੱਛਾ ਦੇ ਵਿਰੁੱਧ ਇੱਕ ਭਿਆਨਕ ਯੁੱਧ ਲੜਨਾ ਪਿਆ,ਇਸ ਤੋਂ ਬਾਅਦ,ਜਦੋਂ ਉਹ ਆਪਣੀ ਪਤਨੀ ਨਾਲ ਆਪਣੇ ਰਾਜ ਵਿੱਚ ਵਾਪਸ ਆਏ,ਤਾਂ  ਉਨ੍ਹਾਂਨੂੰ ਆਲੋਚਨਾ ਵੀ ਸੁਣਨੀ ਪਈ।ਇਸ ਕਾਰਨ ਉਨ੍ਹਾਂਨੂੰ ਆਪਣੀ ਪਤਨੀ ਨੂੰ ਜੰਗਲ ਵਿੱਚ ਲੈ ਜਾਕੇ ਛੱਡਣਾ ਪਿਆ,ਜੋ ਉਨ੍ਹਾਂਦੇ ਜੁੜਵਾਂ ਬੱਚਿਆਂ ਦੀ ਮਾਂ ਬਣਨ ਵਾਲੀ ਸੀ।ਫਿਰ ਉਨ੍ਹਾਂਨੂੰ ਜਾਣੇ-ਅਣਜਾਣੇ ਵਿੱਚ ਆਪਣੇ ਹੀ ਬੱਚਿਆਂ ਦੇ ਨਾਲ ਯੁੱਧ ਲੜਨਾ  ਪਿਆ।ਅੰਤ ਉਨ੍ਹਾਂਨੂੰ ਸਦਾ ਲਈ ਆਪਣੀ ਪਤਨੀ ਤੋਂ ਦੂਰ ਹੋਣਾ ਪਿਆ।ਸ਼੍ਰੀ ਰਾਮ ਦਾ ਪੂਰਾ ਜੀਵਨ ਤ੍ਰਾਸਦੀਪੁਰਨ ਰਿਹਾ।

ਇਸ ਦੇ ਬਾਵਜੂਦ ਲੋਕ ਸ਼੍ਰੀ ਰਾਮ ਦੀ ਪੂਜਾ ਕਰਦੇ ਹਨ।ਉਨ੍ਹਾਂ ਕਿਹਾ ਕਿ ਭਾਰਤੀ ਮਾਨਸ ਵਿੱਚ ਸ਼੍ਰੀ ਰਾਮ ਦੀ ਮਹੱਤਤਾ ਇਸ ਲਈ ਨਹੀਂ ਹੈ ਕਿ ਉਨ੍ਹਾਂ ਨੇ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕੀਤਾ,ਸਗੋਂ ਇਸ ਲਈ ਹੈ ਕਿ ਉਨ੍ਹਾਂ ਨੇ ਉਨ੍ਹਾਂ ਸਾਰੀਆਂ ਮੁਸ਼ਕਲਾਂ ਦਾ ਬਹੁਤ ਧੀਰਜ ਅਤੇ ਸ਼ਾਂਤੀਪੂਰਨ ਨਾਲ ਸਾਹਮਣਾ ਕੀਤਾ।ਉਨ੍ਹਾਂ ਦੇ ਸਭ ਤੋਂ ਔਖੇ ਪਲਾਂ ਵਿੱਚ ਵੀ,ਉਨ੍ਹਾਂ ਨੇ ਆਪਣੇ ਆਪ ਨੂੰ ਬਹੁਤ ਹੀ ਮਾਣ ਨਾਲ ਰੱਖਿਆ। ਉਸਦੇ ਬਾਵਜੂਦ ਉਹ ਇੱਕ ਵਾਰ ਵੀ ਗੁੱਸੇ ਵਿੱਚ  ਨਹੀਂ ਆਏ,ਨਾ ਹੀ ਉਨ੍ਹਾਂਨੇ ਕਿਸੇ ਨੂੰ ਦੋਸ਼ੀ ਠਹਿਰਾਇਆ,ਨਾ ਹੀ ਡਰੇ।ਉਨ੍ਹਾਂਨੇ ਹਰ ਸਥਿਤੀ ਨੂੰ ਬਹੁਤ ਹੀ ਮਾਣ ਨਾਲ ਨਜਿੱਠਿਆ,ਇਸ ਲਈ ਜੋ ਲੋਕ ਮੁਕਤੀ ਅਤੇ ਸਨਮਾਨਜਨਕ ਜੀਵਨ ਦੀ ਇੱਛਾ ਰੱਖਦੇ ਹਨ ਉਨ੍ਹਾਂ ਨੂੰ ਸ਼੍ਰੀ ਰਾਮ ਦੀ ਸ਼ਰਨ ਲੈਣੀ ਚਾਹੀਦੀ ਹੈ।

LEAVE A REPLY

Please enter your comment!
Please enter your name here