ਸ਼੍ਰੀ ਨੀਲ ਕੰਠ ਮੰਦਰ ਵਿਖੇ ਮਾਤਾ ਦੀ ਚੌਂਕੀ ਦਾ ਆਯੋਜਨ ਕੀਤਾ ਗਿਆ 

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਚੇਤ ਮਹੀਨੇ ਦੇ ਨਰਾਤਿਆਂ ਮੌਕੇ ਚੇਅਰਮੈਨ ਧਰਮਪਾਲ ਸ਼ਰਮਾ ਅਤੇ ਪ੍ਰਧਾਨ ਪ੍ਰਦੀਪ ਕੁਮਾਰ ਤੁਲੀ ਦੀ ਅਗਵਾਈ ਹੇਠ ਸ੍ਰੀ ਨੀਲਕੰਠ ਮੰਦਰ ਅਰਬਨ ਅਸਟੇਟ ਵਿਖੇ ਮਾਤਾ ਦੀ ਚੌਂਕੀ ਦਾ ਆਯੋਜਨ ਕੀਤਾ ਜਾ ਰਿਹਾ ਹੈ। ਮਾਤਾ ਦੀ ਚੌਂਕੀ ਦੌਰਾਨ ਪ੍ਰਸਿੱਧ ਭਜਨ ਗਾਇਕਾ ਜੋਤੀ ਸ਼ਰਮਾ ਨੇ ਮਾਤਾ ਰਾਣੀ ਦੀਆਂ ਭੇਟਾਂ ਨਾਲ ਸੰਗਤਾਂ ਨੂੰ ਝੂਮਣ ਲਾ ਦਿੱਤਾ। ਇਸ ਤੋਂ ਪਹਿਲਾਂ ਮਾਂ ਚਿੰਤਪੁਰਨੀ ਜੀ ਦੀ ਪੂਜਾ ਕੀਤੀ ਗਈ।ਜੋਤੀ ਸ਼ਰਮਾ ਨੇ ਮਈਆ ਮੇਰੀ ਸੂਹੇ ਸੂਹੇ ਚੋਲਿਆਂ ਵਾਲੀਏ ਮੇਰੀ ਮਾਂ,ਅਸੀਂ ਦਰ ਤੇ ਆਣ ਖਲੋਤੇ, ਸਾਡੇ ਵਿਗੜੇ ਕੰਮ ਸੰਵਾਰ ਦੇ, ਚਲੋ ਬੁਲਾਵਾ ਆਇਆ ਹੈ, ਮਾਤਾ ਨੇ ਬੁਲਾਇਆ ਹੈ, ਤੂਨੇ ਮੁਝੇ ਬੁਲਾਇਆ ਸ਼ੇਰਾਵਾਲੀਏ, ਮੈਂ ਆਇਆ ਮੈਂ ਆਇਆ ਸ਼ੇਰਾਵਾਲੀਏ, ਸਾਨੂੰ ਲੱਗਦੀ ਬੜੀ ਜੋਤ ਪਿਆਰੀ ਆਦਿ ਭੇਟਾਂ ਨਾਲ ਸੰਗਤ ਨੂੰ ਝੂਮਣ ਲਾ ਦਿੱਤਾ।

Advertisements

ਇਸ ਮੌਕੇ ਜੋਗਿੰਦਰ ਪਾਲ ਅਰੋੜਾ, ਮੰਦਰ ਕਮੇਟੀ ਦੇ ਜਨਰਲ ਸਕੱਤਰ ਦੀਪਕ ਅਰੋੜਾ, ਸੀਨੀਅਰ ਮੀਤ ਪ੍ਰਧਾਨ ਸੂਰਜ ਅਗਰਵਾਲ, ਅਸ਼ੀਸ਼ ਕੁੰਦਰਾ, ਦੀਪਕ ਗਰੋਵਰ, ਜੀਤ ਕੁਮਾਰ ਥਰੇਜਾ, ਸੁਨੀਲ ਮੜੀਆ , ਅਮਰਜੀਤ ਅਰੋੜਾ, ਨਰੇਸ਼ ਅਗਰਵਾਲ, ਸੁਨੰਦਨ ਸ਼ਰਮਾ, ਕਮਲ ਰਾਵਲ, ਸੰਜੀਵ ਸ਼ਰਮਾ, ਸੰਜੇ ਚੱਢਾ, ਰੋਹਿਤ ਅਰੋੜਾ, ਸੁਸ਼ੀਲ ਕੁਮਾਰ ਵਸ਼ਿਸ਼ਟ,ਪ੍ਰਦੀਪ ਕੰਗ, ਵਿਕਾਸ ਪੁਰੀ, ਵੰਦਨਾ ਕੁੰਦਰਾ, ਟੀਨਾ ਕੁੰਦਰਾ, ਟੀਨਾ ਅਰੋੜਾ, ਸਿਮਰਨ ਕੰਗ, ਸੁਮਨ ਗਰੋਵਰ, ਸੁਨੀਤਾ ਮੜੀਆ , ਸੁਨੀਤਾ ਸ਼ਰਮਾ, ਪੂਜਾ ਅਰੋੜਾ, ਨਿਧੀ ਅਰੋੜਾ, ਸੁਨੀਤਾ ਜੁਲਕਾ, ਵੰਦਨਾ ਅਗਰਵਾਲ, ਰਜਿੰਦਰ ਕੌਰ, ਸੁਮਨ ਸ਼ਰਮਾ, ਮਹਿਕ ਆਨੰਦ ਅਤੇ ਨਿਸ਼ਾ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here