Friday, November 6, 2026
Home Punjab ਟੈਂਕਰ ‘ਚ ਗੈਸ ਕੱਟਰ ਨਾਲ ਕੰਮ ਕਰਦੇ ਸਮੇਂ ਗੋਦਾਮ ‘ਚ ਹੋਇਆ ਧਮਾਕਾ,...

ਟੈਂਕਰ ‘ਚ ਗੈਸ ਕੱਟਰ ਨਾਲ ਕੰਮ ਕਰਦੇ ਸਮੇਂ ਗੋਦਾਮ ‘ਚ ਹੋਇਆ ਧਮਾਕਾ, ਮਾਲਕ ਦੀ ਮੌ-ਤ, 4 ਮਜ਼ਦੂਰ ਜ਼ਖ਼ਮੀ

ਮੰਡੀ ਗੋਬਿੰਦਗੜ੍ਹ (ਦ ਸਟੈਲਰ ਨਿਊਜ਼)। ਮੰਡੀ ਗੋਬਿੰਦਗੜ੍ਹ ਦੇ ‘ਭੱਲਾ ਇੰਟਰਪ੍ਰਾਈਜ਼ਜ਼’ ਦੇ ਗਰਾਊਂਡ ਵਿੱਚ ਗੈਸ ਕੱਟਰ ਨਾਲ ਲੁੱਕ ਦੇ ਟੈਂਕਰ ਵਿੱਚ ਕੰਮ ਕਰਦੇ ਸਮੇਂ ਬਣੀ ਗੈਸ ਕਾਰਨ ਧਮਾਕਾ ਹੋ ਗਿਆ। ਧਮਾਕਾ ਹੋਣ ਕਾਰਨ ਗੋਦਾਮ ਵਿੱਚ ਅੱਗ ਲੱਗ ਗਈ, ਜਿਸ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦੋਂ ਕਿ 4 ਮਜ਼ਦੂਰ ਗੰਭੀਰ ਰੂਪ ਵਿੱਚ ਝੁਲਸ ਗਏ। ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਮੰਡੀ ਗੋਬਿੰਦਗੜ੍ਹ ਦੀਆਂ ਦੋ ਗੱਡੀਆਂ ਅਤੇ ਫੋਮ ਕੈਮੀਕਲ ਟੈਂਕਰਾਂ ਨੇ ਮੌਕੇ ਤੇ ਪਹੁੰਚ ਕੇ ਕਰੀਬ 45 ਮਿੰਟ ਦੀ ਮੁਸ਼ੱਕਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ। ਫਾਇਰ ਬ੍ਰਿਗੇਡ ਅਧਿਕਾਰੀ ਅਨੁਸਾਰ ਸ਼ਾਮ 7 ਵਜੇ ਦੇ ਕਰੀਬ ਮਿਲੀ ਸੂਚਨਾ ਤੋਂ ਬਾਅਦ ਟੀਮ ਨੇ ਕਰੀਬ 45 ਮਿੰਟ ਦੀ ਕੜੀ ਮੁਸ਼ੱਕਤ ਨਾਲ ਅੱਗ ‘ਤੇ ਕਾਬੂ ਪਾਇਆ।

Advertisements

ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਮੌਕੇ ‘ਤੇ ਫਾਇਰ ਸੇਫਟੀ ਦੇ ਪੁਖ਼ਤਾ ਉਪਕਰਨ ਨਹੀਂ ਸਨ, ਜਿਸ ਕਾਰਨ ਫੈਕਟਰੀ ਦੀ ਐਨ.ਓ.ਸੀ. (NOC) ਦੀ ਜਾਂਚ ਕੀਤੀ ਜਾਵੇਗੀ। ਸਿਵਲ ਹਸਪਤਾਲ ਮੰਡੀ ਗੋਬਿੰਦਗੜ੍ਹ ਦੇ ਡਾਕਟਰ ਅਨੁਸਾਰ, ਹਸਪਤਾਲ ਲਿਆਉਣ ਤੋਂ ਪਹਿਲਾਂ ਹੀ ਫੈਕਟਰੀ ਮਾਲਕ ਡੀ. ਕੇ. ਭੱਲਾ (ਨਿਵਾਸੀ ਫਗਵਾੜਾ) ਦੀ ਮੌਤ ਹੋ ਚੁੱਕੀ ਸੀ। ਜ਼ਖ਼ਮੀਆਂ ਵਿਚੋਂ ਬ੍ਰਿਜੇਸ਼ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਉਸ ਨੂੰ ਸੈਕਟਰ-32 ਹਸਪਤਾਲ ਚੰਡੀਗੜ੍ਹ ਅਤੇ ਦਸ਼ਰਥ ਯਾਦਵ, ਪੂਨਮ ਦੇਵੀ ਤੇ ਇੰਦਰ ਕੁਮਾਰ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਰੈਫ਼ਰ ਕੀਤਾ ਗਿਆ ਹੈ।

LEAVE A REPLY

Please enter your comment!
Please enter your name here