ਪੁਰਾਣੀ ਰੰਜ਼ਿਸ਼ ਕਾਰਨ ਫੈਕਟਰੀ ਮਾਲਕ ਦਾ 6 ਬਦਮਾਸ਼ਾਂ ਨੇ ਕੀਤਾ ਕਤਲ

ਜਲੰਧਰ (ਦ ਸਟੈਲਰ ਨਿਊਜ਼)। ਬੀਤੀ ਰਾਤ ਜਲੰਧਰ ਦੇ ਬਸਤੀ ਸ਼ੇਖ ਦੇ ਚਾਏ ਆਮ ਮੁੱਹਲੇ ਵਿੱਚ ਇਕ ਨੌਜਵਾਨ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਮ੍ਰਿਤਕ ਨੌਜਵਾਨ ਆਪਣੀ ਗਰਭਵਤੀ ਪਤਨੀ ਨੂੰ ਦਵਾਈ ਦਿਵਾਉਣ ਲਈ ਬਾਈਕ ਤੇ ਲਿਜਾ ਰਿਹਾ ਸੀ ਇਸੇ ਦੌਰਾਨ ਰਸਤੇ ਵਿੱਚ ਬਦਮਾਸ਼ਾਂ ਨੇ ਉਸਨੂੰ ਘੇਰ ਲਿਆ। ਬਦਮਾਸ਼ਾਂ ਨੇ ਨੌਜਵਾਨ ਤੇ ਤੇਜ਼ਧਾਰ ਹਥਿਆਰਾਂ ਨਾਲ ਕਰੀਬ 17 ਵਾਰ ਕੀਤੇ। ਜਿਸ ਤੋਂ ਬਾਅਦ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਅੰਕਿਤ ਜੰਬਾ  ਵਾਸੀ ਬਸਤੀ ਵਜੋਂ ਹੋਈ ਹੈ। ਅੰਕਿਤ ਇੱਕ ਪਲਾਸਟਿਕ (ਟੂਲ) ਫੈਕਟਰੀ ਦਾ ਮਾਲਕ ਸੀ। ਮ੍ਰਿਤਕ ਦੇ ਭਰਾ ਮਨੀ ਨੇ ਦੱਸਿਆ ਕਿ ਅੰਕਿਤ ਦਾ ਵਿਆਹ 4 ਸਾਲ ਪਹਿਲਾਂ ਮਨੀਸ਼ਾ ਨਾਲ ਹੋਇਆ ਸੀ। ਮਨੀਸ਼ਾ ਹੁਣ 4 ਮਹੀਨੇ ਦੀ ਗਰਭਵਤੀ ਹੈ। ਮਨੀ ਨੇ ਦੱਸਿਆ ਕਿ ਮੁਲਜ਼ਮ ਨਾਲ ਉਸ ਦੀ ਪੁਰਾਣੀ ਰੰਜਿਸ਼ ਚੱਲ ਰਹੀ ਸੀ। ਇਸੇ ਰੰਜਿਸ਼ ਕਾਰਨ ਉਸ ਤੇ ਹਮਲਾ ਕੀਤਾ ਗਿਆ ਹੈ।

Advertisements

ਅੰਕਿਤ ਜੰਬਾ ਦੀ ਪਤਨੀ ਮਨੀਸ਼ਾ ਨੇ ਦੱਸਿਆ ਕਿ ਉਹ ਰਾਤ ਨੂੰ ਆਪਣੇ ਪਤੀ ਅੰਕਿਤ ਨਾਲ ਬਾਈਕ ਤੇ ਸਵਾਰ ਹੋ ਕੇ ਦਵਾਈ ਲੈਣ ਅਤੇ ਸਹੁਰੇ ਘਰ ਜਾ ਰਹੀ ਸੀ। ਜਦੋਂ ਉਹ ਮੁਹੱਲਾ ਚਾਈ ਮਾਂਗੋ ਤੋਂ ਬਾਹਰ ਨਿਕਲੇ ਤਾਂ ਕੁੱਝ ਬਦਮਾਸ਼ਾਂ ਨੇ ਉਨ੍ਹਾਂ ਦੀ ਬਾਈਕ ਉਸਦੇ ਘਰ ਦੇ ਬਾਹਰ ਰੋਕ ਲਈ। ਜਿਵੇਂ ਹੀ ਬਾਈਕ ਰੋਕੀ ਗਈ ਤਾਂ 6 ਲੋਕਾਂ ਨੇ ਮਿਲ ਕੇ ਤੇਜ਼ਧਾਰ ਹਥਿਆਰਾਂ ਨਾਲ ਉਸ ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਉਹ ਆਪਣੇ ਪਤੀ ਨੂੰ ਛੁਡਾਉਣ ਲਈ ਅੱਗੇ ਵਧੀ ਤਾਂ ਬਦਮਾਸ਼ਾਂ ਨੇ ਉਸ ਤੇ ਵੀ ਹਮਲਾ ਕਰ ਦਿੱਤਾ। ਜਿਸ ਕਾਰਨ ਉਸ ਦੇ ਹੱਥ ਤੇ ਗੰਭੀਰ ਸੱਟ ਲੱਗ ਗਈ। ਮਨੀਸ਼ਾ ਨੇ ਦੱਸਿਆ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਬਦਮਾਸ਼ ਮੌਕੇ ਤੋਂ ਫਰਾਰ ਹੋ ਗਏ। ਇਸ ਤੋਂ ਬਾਅਦ ਉਸ ਨੇ ਆਸ-ਪਾਸ ਦੇ ਲੋਕਾਂ ਤੋਂ ਮਦਦ ਦੀ ਅਪੀਲ ਕੀਤੀ ਪਰ ਕੋਈ ਅੱਗੇ ਨਹੀਂ ਆਇਆ। ਉਹ ਕਿਸੇ ਤਰ੍ਹਾਂ ਨੂੰ ਆਪਣੇ ਪਤੀ ਨੂੰ ਲੈ ਕੇ ਹਸਪਤਾਲ ਪਹੁੰਚੀ, ਜਿੱਥੇ ਡਾਕਟਰਾਂ ਨੇ ਉਸ ਦਾ ਇਲਾਜ ਸ਼ੁਰੂ ਕਰ ਦਿੱਤਾ। ਪਰ ਕੁਝ ਸਮੇਂ ਬਾਅਦ ਅੰਕਿਤ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਇਸ ਤੋਂ ਬਾਅਦ ਹਸਪਤਾਲ ਨੇ ਪੁਲਿਸ ਕੰਟਰੋਲ ਰੂਮ ਨੂੰ ਮਾਮਲੇ ਦੀ ਸੂਚਨਾ ਦਿੱਤੀ। ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ਤੇ ਪਹੁੰਚੀ। ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਆਰੋਪੀਆਂ ਦੀ ਗ੍ਰਿਫ਼ਤਾਰੀ ਨਹੀਂ ਹੁੰਦੀ, ਉਦੋ ਤੱਕ ਅੰਕਿਤ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ। ਫਿਲਹਾਲ ਪੁਲਿਸ ਨੇ 6 ਹਮਲਾਵਰਾਂ ਤੇ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here