ਬੇਗਮਪੁਰਾ ਟਾਈਗਰ ਫੋਰਸ ਨੇ ਬਾਬਾ ਸਾਹਿਬ ਦੇ ਜਨਮ ਦਿਹਾੜੇ ਨੂੰ ਸਮਰਪਿਤ ਖੂਨ ਦਾਨ ਅਤੇ ਫਰੀ ਅੱਖਾਂ ਦਾ ਚੈਕ ਅੱਪ ਕੈਪ ਲਗਾਇਆ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਬੇਗਮਪੁਰਾ ਟਾਈਗਰ ਫੋਰਸ ਵੱਲੋ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਹਾੜੇ ਨੂੰ  ਸਮਰਪਿਤ ਖੂਨ ਦਾਨ ਕੈਪ ਅਤੇ ਫਰੀ ਅੱਖਾ ਦਾ ਚੈਕ ਅੱਕ ਕੈਪ ਲਗਾਇਆ ਗਿਆ। ਇਸ ਮੋਕੇ ਵਿਸ਼ੇਸ ਤੋਰ ਤੇ ਪਹੁੰਚੇ ਰਵੀ ਸ਼ਰਮਾ, ਐਡਵੋਕੇਟ ਸਰਬਜੀਤ ਸਿੰਘ, ਐਡਵੋਕੇਟ ਡਾ. ਹਰਦੀਪ ਕੁਮਾਰ, ਰੇਸ਼ਮ ਸਿੰਘ, ਕਰਨੈਲ ਚੰਦ ਬਜਵਾੜਾ, ਐਡਵੋਕੇਟ ਸੰਦੀਪ ਰਾਜਪੂਤ ਨੇ ਸਾਂਝੇ ਬਿਆਨ ਵਿੱਚ ਕਿਹਾ ਬੇਗਮਪੁਰਾ ਟਾਈਗਰ ਫੋਰਸ ਵੱਲੋ ਕੀਤਾ ਗਿਆ। ਇਹ ਓਪਰਾਲਾ ਸੱਚਮੁੱਚ ਸ਼ਲਾਘਾਯੋਗ ਹੈ। ਓਹਨਾਂ ਨੇ ਸ਼ਾਝੇ ਬਿਆਨ ਵਿੱਚ ਕਿਹਾ ਕਿਹਾ ਕਿ ਬੇਗਮਪੁਰਾ ਟਾਈਗਰ ਫੋਰਸ ਵੱਲੋ ਕੀਤੇ ਜਾ ਰਹੇ ਸਮਾਜ ਭਲਾਈ ਦੇ ਕੰਮ ਜਿਵੇ, ਗਰੀਬਾਂ ਨੇ ਨਾਲ ਖੜਨਾ, ਵਿਦਿਆਰਥੀਆਂ ਦੀ ਮਦਦ ਕਰਨਾ, ਮਰੀਜਾਂ ਦੇ ਇਲਾਜ ਲਈ ਮੁਢਲੀਆਂ ਸਹੂਲਤਾਂ ਪ੍ਰਦਾਨ ਕਰਵਾਉਣਾ, ਅੋਰਤਾ ਨੂੰ ਪਹਿਲ ਦੇ ਆਧਾਰ ਤੇ ਇਨਸਾਫ ਦਿਵਾਉਣਾ , ਰਾਜਨੀਤਿਕ ਲੀਡਰਾ ਵੱਲੋ ਧੱਕੇਸ਼ਾਹੀ ਦੇ ਸ਼ਿਕਾਰ ਪਰਿਵਾਰਾ ਦੀ ਮਦਦ ਕਰਨਾ ਆਦਿ ਅਨੇਕਾ ਹੋਰ ਇਹੋ ਜਿਹੇ ਕੰਮ ਜੋ ਸਮਾਜ ਭਲਾਈ ਵਿੱਚ ਆਓਦੇ ਹਨ ਜਿਸ ਓਤੇ ਬੇਗਮਪੁਰਾ ਟਾਈਗਰ ਫੋਰਸ ਦੀ ਪੂਰੀ ਟੀਮ ਪਹਿਰਾ ਦਿੰਦੀ ਹੈ ਦੇ ਨਾਲ , ਤਨ ਮਨ ਤੇ ਧੰਨ ਨਾਲ ਓਹ ਖੜ੍ਹੇ ਹਨ ।

Advertisements

ਕੋਮੀ ਚੈਅਰਮੈਨ ਬਿੱਲਾ ਦਿਓਵਾਲ , ਕੋਮੀ ਪ੍ਰਧਾਨ ਅਸ਼ੋਕ ਸੱਲਣ ,ਕੋਮੀ ਜਰਨਲ ਸੈਕਟਰੀ ਅਵਤਾਰ ਬਸੀ ਖਵਾਜੂ ਤੇ ਪੰਜਾਬ ਪ੍ਰਧਾਨ ਤਾਰਾ ਚੰਦ ਨੇ ਆਏ ਹੋਰ ਸਾਰੇ ਮਹਿਮਾਨਾ ਦਾ ਧੰਨਵਾਦ ਕੀਤਾ । ਇਸ ਮੋਕੇ ਤਕਰੀਬਨ 100 ਤੋ ਵੱਧ ਮਰੀਜਾ ਦੀਆ ਅੱਖਾਂ ਦਾ ਚੈਕਅੱਪ ਕਰਕੇ ਓਨਾ ਨੂੰ ਦਵਾਈਆਂ ਤੇ ਐਨਕਾ ਵੀ ਮੁਹੱਈਆ ਕਰਵਾਈਆ ਗਈਆ ਅਤੇ 69 ਦੇ ਕਰੀਬ ਮੈਬਰਾ ਨੇ ਖੂਨਦਾਨ ਕੀਤਾ । ਪੰਜਾਬ ਪ੍ਰਧਾਨ ਤਾਰਾ ਚੰਦ ਨੇ  ਆਏ ਹੋਏ  ਸਾਰੇ ਡਾਕਟਰਾ ਅਤੇ ਮੈਂਬਰਾਂ ਦਾ ਧੰਨਵਾਦ ਕੀਤਾ ।

ਇਸ ਮੌਕੇ ਬੇਗਮਪੁਰਾ ਟਾਈਗਰ ਫੋਰਸ ਦੇ ਕੋਮੀ ਚੈਅਰਮੈਨ ਬਿੱਲਾ ਦਿਓਵਾਲ ,  ਕੌਮੀ ਪ੍ਰਧਾਨ ਅਸ਼ੋਕ ਸੱਲਣ , ਕੌਮੀ ਜਨਰਲ ਸੈਕਟਰੀ ਅਵਤਾਰ ਬਸੀ ਖਵਾਜੂ ,  ਪੰਜਾਬ ਪ੍ਰਧਾਨ ਤਾਰਾ ਚੰਦ , ਪੰਜਾਬ ਵਾਇਸ ਪ੍ਰਧਾਨ ਬਿੰਦਰ ਲੁਧਿਆਣਾ , ਪੰਜਾਬ ਪ੍ਰੈੱਸ ਸੈਕਟਰੀ ਦਵਿੰਦਰ ਬੇਗਮਪੁਰੀਆ ਨਵਾਸ਼ਹਿਰ ,  ਪੰਜਾਬ ਸਲਾਹਕਾਰ ਸਤਿਨਾਮ ਬਜਵਾੜਾ ,  ਪੰਜਾਬ ਸਲਾਹਕਾਰ ਮੱਖਣ ਵਿਰਦੀ , ਦੁਆਬਾ ਇੰਚਾਰਜ ਸੋਮਦੇਵ ਸੰਧੀ , ਦੁਆਬਾ ਪ੍ਰਧਾਨ ਅਮਰਜੀਤ ਸੰਧੀ , ਦੁਆਬਾ ਵਾਈਸ ਪ੍ਰਧਾਨ ਸੰਜੀਵ ਰਾਏ ਦੁਆਬਾ ਜਰਨਲ ਸੈਕਟਰੀ ਓਕਾਰ ਬਜਰਾਵਰ , ਜਿਲਾ ਇੰਚਾਰਜ ਰਣਜੀਤ ਬੱਬਲੂ ,  ਜਿਲਾ ਪ੍ਰਧਾਨ ਮੋਨੂ ਡਵਿੱਡਾ ,  ਜਿਲਾ ਵਾਈਜ ਪ੍ਰਧਾਨ ਬਿੱਟਾ ਬੱਸੀ , ਜਿਲਾ ਵਾਈਸ ਪ੍ਰਧਾਨ ਰੋਸ਼ਨ ਲਾਲ ਰੋਸ਼ੀ , ਜਿਲਾ ਜਨਰਲ ਸੈਕਟਰੀ ਅਜੇ ਨਾਰਾ ,  ਜਿਲਾ ਜੋਆਇੰਟ ਸਕੱਤਰ ਈਸ਼ ਕੁਮਾਰ ,  ਜਿਲਾ ਜੋਆਇੰਟ ਸਕੱਤਰ ਪੰਮਾ ਬਜਵਾੜਾ ,  ਜਿਲਾ ਜੋਆਇੰਟ ਸਕੱਤਰ ਰਾਕੇਸ਼ ਸਿਗੜੀਵਾਲ ,  ਸਿਟੀ ਪ੍ਰਧਾਨ ਗੌਰਵ ,  ਤੋਤੀ ਹੁਸ਼ਿਆਰਪੁਰੀਆ , ਐਡਵੋਕੇਟ ਸਰਬਜੀਤ ਸਿੰਘ ਜਿਲਾ ਪ੍ਰਧਾਨ ਲੁਧਿਆਣਾ ਗੁਰਮੀਤ ਪਮਾਲ , ਜਿਲਾ ਨਵਾਸ਼ਹਿਰ ਪ੍ਰਧਾਨ ਸੁਖਦੇਵ ਤੇ ਹੋਰ ਵੀ ਬਹੁਤ ਸੰਖਿਆ ਵਿੱਚ ਬੇਗਮਪੁਰਾ ਟਾਈਗਰ ਫੋਰਸ ਦੇ ਮੈਂਬਰ ਮੌਜੂਦ ਸਨ।

LEAVE A REPLY

Please enter your comment!
Please enter your name here