1 ਜੂਨ ਤੋ ਹੋਣਗੇ ਨਵੇਂ ਨਿਯਮ ਲਾਗੂ, ਹੋ ਸਕਦੇ ਹਨ ਕਈ ਬਦਲਾਅ

ਦਿੱਲੀ ( ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਡਰਾਈਵਿੰਗ ਲਾਇਸੈਂਸ ਤੋਂ ਲੈ ਕੇ ਗੈਸ ਸਿਲੰਡਰ ਤੱਕ, ਨਵੇਂ ਮਹੀਨੇ ਦੀ ਸ਼ੁਰੂਆਤ ਨਾਲ ਨਵੇਂ ਨਿਯਮ ਲਾਗੂ ਹੋ ਜਾਣਗੇ, ਜਿਸਦਾ ਅਸਰ ਆਮ ਆਦਮੀ ਦੀ ਜੇਬ ਤੇ ਪਵੇਗਾ। ਜਾਣਕਾਰੀ ਅਨੁਸਾਰ, ਗੈਸ ਸਿਲੰਡਰ ਦੀ ਕੀਮਤ ‘ਚ ਬਦਲਾਅ ਹੋ ਸਕਦਾ ਹੈ, ਇਸ ਵਾਰ ਵੀ ਗੈਸ ਸਿਲੰਡਰ ਦੇ ਨਵੇਂ ਰੇਟ 1 ਜੂਨ ਨੂੰ ਜਾਰੀ ਕੀਤੇ ਜਾਣਗੇ। ਤੇਲ ਕੰਪਨੀਆਂ 14 ਕਿਲੋ ਘਰੇਲੂ ਅਤੇ 19 ਕਿਲੋ ਦੇ ਵਪਾਰਕ ਸਿਲੰਡਰ ਦੀਆਂ ਕੀਮਤਾਂ ਤੈਅ ਕਰਨਗੀਆਂ। ਇਸਤੋ ਇਲਾਵਾ ਆਧਾਰ ਕਾਰਡ ਨੂੰ ਮੁਫਤ ਅਪਡੇਟ ਕਰਨ ਦੀ ਤਰੀਕ 14 ਜੂਨ ਤੱਕ ਹੈ। ਤੁਸੀਂ ਬਿਨਾਂ ਕਿਸੇ ਫੀਸ ਦੇ 14 ਜੂਨ ਤੱਕ ਆਧਾਰ ਨੂੰ ਆਸਾਨੀ ਨਾਲ ਅਪਡੇਟ ਕਰ ਸਕਦੇ ਹੋ।

Advertisements

1 ਜੂਨ ਤੋਂ ਟਰੈਫਿਕ ਨਿਯਮਾਂ ਵਿੱਚ ਵੀ ਬਦਲਾਅ ਕੀਤਾ ਗਿਆ ਹੈ। 1 ਜੂਨ ਤੋਂ ਡਰਾਈਵਿੰਗ ਲਾਇਸੈਂਸ ਲਈ ਤੁਹਾਨੂੰ ਆਰਟੀਓ ਜਾਣ ਦੀ ਲੋੜ ਨਹੀਂ ਪਵੇਗੀ। ਤੁਸੀਂ ਡਰਾਈਵਿੰਗ ਸਕੂਲ ਜਾ ਕੇ ਵੀ ਆਪਣਾ DL ਬਣਵਾ ਸਕਦੇ ਹੋ, ਨਵੇਂ ਨਿਯਮ ਤਹਿਤ RTO ਜਾ ਕੇ ਟੈਸਟ ਦੇਣ ਦੀ ਲੋੜ ਨਹੀਂ ਹੈ। ਤੁਸੀਂ ਕਿਸੇ ਅਧਿਕਾਰਤ ਪ੍ਰਾਈਵੇਟ ਡਰਾਈਵਿੰਗ ਸੰਸਥਾ ਤੋਂ ਡਰਾਈਵਿੰਗ ਟੈਸਟ ਵੀ ਪਾਸ ਕਰ ਸਕਦੇ ਹੋ। 1 ਜੂਨ ਤੋਂ 18 ਸਾਲ ਤੋਂ ਘੱਟ ਉਮਰ ਦੇ ਨਾਬਾਲਗ ਤੋਂ ਵਾਹਨ ਚਲਾਉਣ ‘ਤੇ ਭਾਰੀ ਜੁਰਮਾਨਾ ਵਸੂਲਿਆ ਜਾਵੇਗਾ।

LEAVE A REPLY

Please enter your comment!
Please enter your name here