Monday, October 19, 2026
Home National ਮਸ਼ਹੂਰ ਯੂਟਿਊਬਰ ਦੇਵਰਾਜ ਪਟੇਲ ਦੀ ਸੜਕ ਹਾਸਤੇ ਵਿੱਚ ਹੋਈ ਮੌਤ

ਮਸ਼ਹੂਰ ਯੂਟਿਊਬਰ ਦੇਵਰਾਜ ਪਟੇਲ ਦੀ ਸੜਕ ਹਾਸਤੇ ਵਿੱਚ ਹੋਈ ਮੌਤ

ਛੱਤੀਸਗੜ੍ਹ (ਦ ਸਟੈਲਰ ਨਿਊਜ਼)। ਛੱਤੀਸਗੜ੍ਹ ਦੇ ਮਸ਼ਹੂਰ ਯੂਟਿਊਬਰ ਅਤੇ ‘ਬੁਰਾ ਲਗਤਾ ਹੈ’ ਫੇਮ ਦੇਵਰਾਜ ਪਟੇਲ ਦੀ ਇੱਕ ਸੜਕ ਹਾਸਦੇ ਵਿੱਚ ਮੌਤ ਹੋ ਗਈ ਹੈ। ਰਾਏਪੁਰ ਨੇੜੇ ਨੈਸ਼ਨਲ ਹਾਈਵੇ ਤੇ ਦੇਵਰਾਜ ਦੀ ਬਾਈਕ ਨੂੰ ਪਿੱਛੋਂ ਆ ਰਹੇ ਬੇਕਾਬੂ ਟਰੱਕ ਨੇ ਟੱਕਰ ਮਾਰ ਦਿੱਤੀ। ਜਿਸ ਵਿੱਚ ਦੇਵਰਾਜ ਦੀ ਮੌਤ ਹੋ ਗਈ।  ਪੁਲਿਸ ਨੇ ਜਾਣਕਾਰੀ ਦਿੱਤੀ ਕਿ ਦੇਵਰਾਜ ਆਪਣੇ ਦੋਸਤ ਨਾਲ ਬਾਈਕ ਤੇ ਜਾ ਰਿਹਾ ਸੀ।

Advertisements

ਦੇਵਰਾਜ ਦਾ ਦੋਸਤ ਬਾਈਕ ਚਲਾ ਰਿਹਾ ਸੀ ਤੇ ਉਹ ਪਿੱਛੇ ਬੈਠਾ ਸੀ। ਉੱਦੋਂ ਇੱਕ ਤੇਜ਼ ਰਫ਼ਤਾਰ ਵਿੱਚ ਆਉਂਦੇ ਟਰੱਕ ਨੇ ਪਿੱਛੋਂ ਟੱਕਰ ਮਾਰ ਦਿੱਤੀ ਅਤੇ ਦੇਵਰਾਜ ਦੀ ਮੌਕੇ ਤੇ ਹੀ ਮੌਤ ਹੋ ਗਈ। ਉਸਦੇ ਦੋਸਤ ਦੀ ਹਾਲਤ ਵੀ ਕਾਫ਼ੀ ਗੰਭੀਰ ਦੱਸੀ ਜਾ ਰਹੀ ਹੈ।

LEAVE A REPLY

Please enter your comment!
Please enter your name here