
ਦਿੱਲੀ (ਦ ਸਟੈਲਰ ਨਿਊਜ਼)। ਬਦਨਾਮ ਗੈਂਗਸਟਰ ਗੋਲਡੀ ਬਰਾੜ ਨੇ ਇੱਕ ਨਿਊਜ਼ ਚੈਨਲ ਨਾਲ ਗੱਲਬਾਤ ਕਰਦੇ ਦੌਰਾਨ ਖੁਲਾਸਾ ਕਰਦਿਆਂ ਕਿਹਾ ਹੈ ਕਿ ਬਾਲੀਵੁੱਡ ਦੇ ਭਾਈਜਾਨ ਸਲਮਾਨ ਖ਼ਾਨ ਉਸਦੇ ਨਿਸ਼ਾਨੇ ਤੇ ਹੈ। ਮੌਕਾ ਮਿਲਿਆ ਤਾਂ ਜ਼ਰੂਰ ਮਾਰਾਂਗੇ। ਦੱਸ ਦਈਏ ਕਿ ਗੋਲਡੀ ਬਰਾੜ ਭਾਰਤ ਦਾ ਮੋਸਟ ਵਾਂਟੇਡ ਗੈਂਗਸਟਰ ਹੈ ਅਤੇ ਇੰਟਰਪੋਲ ਨੇ ਉਸ ਖਿਲਾਫ਼ ਨੋਟਿਸ ਵੀ ਜਾਰੀ ਕੀਤਾ ਹੈ।

ਗੋਲਡੀ ਬਰਾੜ ਨੇ ਖਾਲਿਸਤਾਨ ਅਤੇ ਆਈ.ਐੱਸ.ਆਈ. ਬਾਰੇ ਵੀ ਗੱਲ ਕੀਤੀ। ਦਾਊਦ ਇਬਰਾਹਿਮ ਬਾਰੇ ਉਸ ਨੇ ਕਿਹਾ ਕਿ ਜੋ ਸਾਡੇ ਦੇਸ਼ ਵਿੱਚ ਬੰਬ ਧਮਾਕੇ ਕਰਦਾ ਹੈ, ਉਸ ਨਾਲ ਸਾਡੀ ਕੋਈ ਦੋਸਤੀ ਨਹੀਂ। ਗੋਲਡੀ ਨੇ ਦੱਸਿਆ ਕਿ ਪਾਕਿਸਤਾਨ ਵਿੱਚ ਰਹਿੰਦੇ ਅੱਤਵਾਦੀ ਹਰਵਿੰਦ ਸਿੰਘ ਰਿੰਦਾ ਨਾਲ ਉਸਦੀ ਗੱਲ ਹੁੰਦੀ ਰਹਿੰਦੀ ਸੀ ਅਤੇ ਦੱਸਿਆਂ ਕਿ ਉਹ ਨਸ਼ਿਆਂ ਦਾ ਕਾਰੋਬਾਰੀ ਨਹੀਂ ਕਰਦਾ। ਪਰ ਉਸਨੇ ਪਾਕਿਸਤਾਨ ਤੋਂ ਹਥਿਆਰਾਂ ਦੀ ਸਮੱਗਲਿੰਗ ਤੋਂ ਇਨਕਾਰ ਨਹੀਂ ਕੀਤਾ।












