
ਸ਼੍ਰੀ ਮੁਕਤਸਰ ਸਾਹਿਬ (ਦ ਸਟੈਲਰ ਨਿਊਜ਼)। ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਫ਼ਕਰਸਰ ਵਿਖੇ ਬਹੁਤ ਹੀ ਰੂਹ ਕੰਬਾਊ ਖ਼ਬਰ ਮਿਲੀ ਹੈ। ਜਿੱਥੇ ਭਰਾ ਨੇ ਆਪਣੀ ਹੀ ਛੋਟੀ ਭੈਣ ਦਾ ਪੱਠੇ ਵੱਢਣ ਵਾਲੇ ਟੋਕੇ ਨਾਲ ਉਸਦਾ ਗੱਲਾ ਵੱਢ ਦਿੱਤਾ ਅਤੇ ਉਸਦਾ ਬੇਹਰਿਮੀ ਨਾਲ ਕਤਲ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਭਰਾ ਆਪਣੀ ਭੈਣ ਦੇ ਚਰਿੱਤਰ ਤੇ ਸ਼ੱਕ ਕਰਦਾ ਸੀ, ਜਿਸ ਕਾਰਨ ਉਸਨੇ ਇੰਨੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ।

ਭਰਾ ਨੇ ਇਹ ਕਾਰਾ ਉਸ ਵੇਲੇ ਕੀਤਾ ਜਦੋਂ ਉਸਦੀ ਮਾਂ ਝੋਨਾ ਲਾਉਣ ਗਈ ਹੋਈ ਸੀ। ਮ੍ਰਿਤਕਾ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਅਤੇ ਘਰ ਵਿੱਚ ਦੋਵੇਂ ਭੈਣ-ਭਰਾ ਹੀ ਆਪਣੀ ਮਾਂ ਨਾਲ ਰਹਿੰਦੇ ਸਨ। ਲਾਸ਼ ਨੂੰ ਵੇਖ ਕੇ ਸਾਰੇ ਪਿੰਡ ਦੇ ਲੋਕਾਂ ਦੀ ਰੂਹ ਕੰਬ ਗਈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।











