Saturday, October 31, 2026
Home Latest ਫਿਰੋਜਸ਼ਾਹ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਜਖ਼ਮੀਆਂ ਨੂੰ ਮੁੱਢਲੀ ਸਹਾਇਤਾ ਉਪਰੰਤ ਕੀਤਾ ਰੈਫਰ: ਐਸ.ਐਮ.ਓ.

ਫਿਰੋਜਸ਼ਾਹ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਜਖ਼ਮੀਆਂ ਨੂੰ ਮੁੱਢਲੀ ਸਹਾਇਤਾ ਉਪਰੰਤ ਕੀਤਾ ਰੈਫਰ: ਐਸ.ਐਮ.ਓ.

ਫ਼ਿਰੋਜ਼ਪੁਰ(ਦ ਸਟੈਲਰ ਨਿਊਜ਼): ਸਿਹਤ ਵਿਭਾਗ ਫਿਰੋਜ਼ਪੁਰ ਵੱਲੋਂ ਜ਼ਿਲ੍ਹੇ ਦੇ ਸਾਰੇ ਹਸਪਤਾਲਾਂ ਵਿੱਚ ਐਮਰਜੈਂਸੀ ਸਿਹਤ ਸੇਵਾਵਾਂ ਲਗਾਤਾਰ ਉਪਲੱਬਧ ਕਰਵਾਈਆਂ ਜਾ ਰਹੀਆਂ ਹਨ।ਫਿਰੋਜਸ਼ਾਹ ਨੇੜੇ ਅੱਜ ਵਾਪਰੇ ਇੱਕ ਸੜਕ ਹਾਦਸੇ ਵਿੱਚ ਜ਼ਖ਼ਮੀ ਦੋ ਬਾਈਕ ਸਵਾਰ ਨੌਜਵਾਨਾਂ ਨੂੰ ਜਦੋਂ ਅੱਜ ਸੀ.ਐੱਚ.ਸੀ. ਫਿਰੋਜ਼ਸ਼ਾਹ ਵਿਖੇ ਲਿਆਂਦਾ ਗਿਆ ਤਾਂ ਉੱਥੋਂ ਦੇ ਸਟਾਫ ਵੱਲੋਂ ਉਨ੍ਹਾਂ ਨੂੰ ਹਰ ਸੰਭਵ ਮੁੱਢਲੀ ਸਹਾਇਤਾ ਦਿੱਤੀ ਗਈ ਅਤੇ ਜ਼ਖਮੀਆਂ ਦੀ ਹਾਲਤ ਦੇਖਦੇ ਹੋਏ ਉਨ੍ਹਾਂ ਨੂੰ ਰੈਫਰ ਕੀਤਾ ਗਿਆ।

Advertisements

ਇਹ ਜਾਣਕਾਰੀ ਸੰਸਥਾ ਦੇ ਸੀਨੀਅਰ ਮੈਡੀਕਲ ਅਫਸਰ ਡਾ.ਵਨੀਤਾ ਭੁੱਲਰ ਨੇ ਦਿੱਤੀ ਉਨ੍ਹਾਂ ਕਿਹਾ ਕਿ ਅੱਜ ਕਰੀਬ ਦੁਪਹਿਰ 1.15 ਵਜੇ ਉਨ੍ਹਾਂ ਨੂੰ ਉਕਤ ਐਕਸੀਡੈਂਟ ਦੀ ਸੂਚਨਾ ਮਿਲਣ  ਉਪਰੰਤ ਅਤੇ 108 ਐਂਬੂਲੈਂਸ ਨਾਲ ਇਸ ਵੇਲੇ ਕੁਨੈਕਟੀਵਿਟੀ ਨਾ ਹੋਣ ਕਾਰਨ ਅਤੇ ਸਟਾਫ ਵੱਲੋਂ ਐਨ.ਐਚ.ਏ.ਦੀ ਐਂਬੂਲੈਂਸ ਵਿੱਚ ਏ.ਐੱਲ.ਐੱਸ. ਦੀ ਸੁਵਿਧਾ ਹੋਣ ਕਾਰਨ 1033 ਨੰਬਰ ਤੇ’ ਫੋਨ ਕਰਕੇ ਇਸ ਐਂਬੂਲੈਂਸ ਨੂੰ ਬੁਲਾਇਆ ਗਿਆ ਅਤੇ ਇਹ ਐਂਬੂਲੈਂਸ 5 ਮਿੰਟ ਵਿਚ ਸੰਸਥਾ ਵਿਖੇ ਪਹੁੰਚ ਗਈ,ਇਸ ਉਪਰੰਤ ਮਰੀਜ਼ਾਂ ਨੂੰ ਅਗਲੇਰੇ ਇਲਾਜ ਲਈ ਰੈਫਰ ਕਰ ਦਿੱਤਾ ਗਿਆ।

LEAVE A REPLY

Please enter your comment!
Please enter your name here