
ਨੇਪਾਲ (ਦ ਸਟੈਲਰ ਨਿਊਜ਼),ਪਲਕ। ਨੇਪਾਲ ਵਿੱਚ ਦੇਰ ਰਾਤ ਭੂਚਾਲ ਨੇ ਤਬਾਹੀ ਮਚਾ ਦਿੱਤੀ। ਭੂਚਾਲ ਦੇ ਝਟਕੇ ਰਾਸ਼ਟਰੀ ਰਾਜਧਾਨੀ ਖੇਤਰ ਸਮੇਤ ਉੱਤਰੀ ਭਾਰਤ ਦੇ ਕਈ ਹਿੱਸਿਆਂ ਵਿੱਚ ਮਹਿਸੂਸ ਕੀਤੇ ਗਏ। ਜਾਣਕਾਰੀ ਮੁਤਾਬਕ ਭੂਚਾਲ ਆਉਣ ਕਾਰਨ ਕਈ ਲੋਕਾਂ ਦੀ ਮੌਤ ਹੋ ਗਏ ਅਤੇ ਕਈ ਜ਼ਖ਼ਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਕਈ ਇਮਾਰਤਾਂ ਵੀ ਢਹਿ ਗਈਆਂ ਹਨ। ਨੇਪਾਲ ਦੇ ਪੀਐਮਓ ਨੇ ਟਵੀਟ ਕੀਤਾ ਕਿ ਰਾਮੀਡਾਂਡ, ਜਾਜਰਕੋਟ ਵਿੱਚ ਭੂਚਾਲ ਕਰਨ ਹੋਏ ਮਨੁੱਖੀ ਅਤੇ ਮਾਲੀ ਨੁਕਸਾਨ ਤੇ ਡੂੰਘਾ ਦੁਖ ਹੋਇਆ ਅਤੇ ਤੁਰੰਤ ਬਚਾਅ ਅਤੇ ਰਾਹਤ ਲਈ ਸੁਰੱਖਿਆ ਏਜੰਸੀਆਂ ਨੂੰ ਤਾਇਨਾਤ ਕੀਤਾ ਗਿਆ ਹੈ।













