Sunday, October 25, 2026
Home National ਭਾਜਪਾ ਨੂੰ ਸਿੱਕਮ ‘ਚ ਮਿਲੀ ਕਰਾਰੀ ਹਾਰ, ਨਹੀਂ ਜਿੱਤ ਸਕੀ ਇੱਕ ਵੀ...

ਭਾਜਪਾ ਨੂੰ ਸਿੱਕਮ ‘ਚ ਮਿਲੀ ਕਰਾਰੀ ਹਾਰ, ਨਹੀਂ ਜਿੱਤ ਸਕੀ ਇੱਕ ਵੀ ਸੀਟ

ਦਿੱਲੀ (ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਸਿੱਕਮ ਦੀਆਂ 31 ਵਿਧਾਨ ਸਭਾ ਸੀਟਾਂ ਉਤੇ ਚੋਣ ਲੜੀ, ਪਰ ਇਕ ਵੀ ਸੀਟ ਨਹੀਂ ਜਿੱਤ ਸਕੀ। ਪਿਛਲੀ ਵਾਰ ਭਾਜਪਾ ਨੇ 12 ਸੀਟਾਂ ਜਿੱਤੀਆਂ ਸਨ। ਸਿੱਕਮ ਵਿਧਾਨ ਸਭਾ ਦੇ ਨਤੀਜੇ ਐਤਵਾਰ ਨੂੰ ਘੋਸ਼ਿਤ ਕੀਤੇ ਗਏ, ਜਿਸ ਵਿੱਚ ਸਿੱਕਮ ਕ੍ਰਾਂਤੀਕਾਰੀ ਮੋਰਚਾ (ਐਸਕੇਐਮ) ਨੇ 32 ਵਿੱਚੋਂ 31 ਸੀਟਾਂ ਜਿੱਤ ਕੇ ਸੱਤਾ ਬਰਕਰਾਰ ਰੱਖੀ।

Advertisements

ਹਿਮਾਲਿਆਈ ਰਾਜ ਵਿੱਚ ਭਾਜਪਾ ਨੂੰ ਸਿਰਫ਼ 5.18 ਫ਼ੀਸਦੀ ਵੋਟਾਂ ਮਿਲ ਸਕੀਆਂ। ਐਸਕੇਐਮ ਨੂੰ 58.38 ਫੀਸਦੀ ਵੋਟਾਂ ਮਿਲੀਆਂ, ਜਦਕਿ ਸਿੱਕਮ ਡੈਮੋਕ੍ਰੇਟਿਕ ਫਰੰਟ ਨੂੰ 27.37 ਫੀਸਦੀ ਵੋਟਾਂ ਮਿਲੀਆਂ। ਸਿੱਕਮ ਭਾਜਪਾ ਦੇ ਪ੍ਰਧਾਨ ਦਿਲੀ ਰਾਮ ਥਾਪਾ ਅੱਪਰ ਬੁਰਤੂਕ ਵਿਧਾਨ ਸਭਾ ਹਲਕੇ ਤੋਂ ਐਸਕੇਐਮ ਉਮੀਦਵਾਰ ਕਾਲਾ ਰਾਏ ਤੋਂ ਹਾਰ ਗਏ। ਭਾਜਪਾ ਨੇ ਮੁੱਖ ਮੰਤਰੀ ਪ੍ਰੇਮ ਸਿੰਘ ਤਮਾਂਗ ਦੀ ਅਗਵਾਈ ਵਾਲੇ ਸਿੱਕਮ ਕ੍ਰਾਂਤੀਕਾਰੀ ਮੋਰਚਾ (ਐਸਕੇਐਮ) ਨਾਲ ਗਠਜੋੜ ਤੋੜ ਕੇ ਇਕੱਲਿਆਂ ਹੀ ਚੋਣਾਂ ਲੜਨ ਦਾ ਫ਼ੈਸਲਾ ਕੀਤਾ ਸੀ।

LEAVE A REPLY

Please enter your comment!
Please enter your name here