Friday, October 23, 2026
Home Latest ਸੜਕ ਤੇ ਚਲਦੀ ਥਾਰ ਬਣੀ ਅੱਗ ਦਾ ਗੋਲਾ, ਬਾਲ-ਬਾਲ ਬਚੇ ਸਵਾਰ

ਸੜਕ ਤੇ ਚਲਦੀ ਥਾਰ ਬਣੀ ਅੱਗ ਦਾ ਗੋਲਾ, ਬਾਲ-ਬਾਲ ਬਚੇ ਸਵਾਰ

ਲੁਧਿਆਣਾ (ਦ ਸਟੈਲਰ ਨਿਊਜ਼), ਰਿਪੋਰਟ- ਪੰਕਜ। ਲੁਧਿਆਣਾ ਵਿੱਚ ਇੱਕ ਚਲਦੀ ਹੋਈ ਥਾਰ ਗੱਡੀ ਨੂੰ ਅਚਾਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਥਾਰ ਵਿੱਚ ਸਵਾਰ ਹੋ ਕੇ ਘਰੋਂ ਘੁੰਮਣ ਲਈ ਨਿਕਲਿਆ ਸੀ ਅਤੇ ਜਦੋਂ ਉਹ ਅਨਸਰ ਪਲਾਜਾ ਦੇ ਕੋਲ ਪਹੁੰਚੇ ਤਾਂ ਅਚਾਨਕ ਉਹਨਾਂ ਦੀ ਗੱਡੀ ਵਿੱਚੋ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ ਅਤੇ ਦੇਖਦੇ-ਦੇਖਦੇ ਥਾਰ ਦੇ ਏਸੀ ਵਿੱਚੋ ਵੀ ਅੱਗ ਨਿਕਲਣੀ ਸ਼ੁਰੂ ਹੋ ਗਈ। ਜਿਸਨੂੰ ਦੇਖ ਕੇ ਚਾਲਕ ਨੇ ਇਕ ਦਮ ਥਾਰ ਨੂੰ ਰੋਕੀਆ ਅਤੇ ਪੂਰੇ ਪਰਿਵਾਰ ਸਮੇਤ ਉਹ ਜਲਦ ਗੱਡੀ ਵਿਚੋਂ ਬਾਹਰ ਨਿਕਲੇ। ਭਗਵਾਨ ਦਾ ਸ਼ੁਕਰ ਰਿਹਾ ਕਿ ਕੋਈ ਜਾਨੀ ਨਹੀ ਹੋਇਆ।

Advertisements

ਗੱਡੀ ਦੇ ਏਸੀ ਨੂੰ ਅੱਗ ਕਿਵੇ ਲੱਗੀ ਇਸਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀ ਲੱਗ ਸਕਿਆ ਹੈ। ਥਾਰ ਨੂੰ ਅੱਗ ਲੱਗੀ ਹੋਈ ਦੇਖ ਕੇ ਆਸ-ਪਾਸ ਦੇ ਲੋਕਾਂ ਅਤੇ ਰੈਸਟੋਰੈਂਟ ਦੇ ਕਰਿੰਦੇ ਨੇ ਫਾਇਰ ਐਕਸਟੇਸ਼ਨ ਨਾਲ ਅੱਗ ਤੇ ਕਾਬੂ ਪਾਇਆ। ਦ ਸਟੈਲਰ ਨਿਊਜ਼ ਦੀ ਟੀਮ ਵਲੋਂ ਵੀ ਵਾਹਨਾਂ ਦੇ ਚਾਲਕਾਂ ਨੂੰ ਅਪੀਲ ਕੀਤੀ ਜਾਦੀ ਹੈ ਕਿ ਜਦੋਂ ਉਹ ਲੰਮੇ ਸਫਰ ਤੇ ਜਾਣ ਤਾਂ ਗੱਡੀ ਦਾ ਖਾਸ ਧਿਆਨ ਰੱਖਣ ਅਤੇ ਸਮੇਂ ਸਿਰ ਗੱਡੀ ਦੀ ਸਰਵਿਸ ਕਰਵਾਉਣ ਤਾਂ ਜੋ ਉਹ ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖ ਸਕਣ।  

LEAVE A REPLY

Please enter your comment!
Please enter your name here