Sunday, October 25, 2026
Home Latest ਤੀਹਰੇ ਕਤਲ ਦੀ ਗੁੱਥੀ ਨੂੰ ਪੁਲਿਸ ਨੇ ਸੁਲਝਾਇਆ, ਪੁੱਤ ਹੀ ਨਿਕਲਿਆ ਕਾਤਲ...

ਤੀਹਰੇ ਕਤਲ ਦੀ ਗੁੱਥੀ ਨੂੰ ਪੁਲਿਸ ਨੇ ਸੁਲਝਾਇਆ, ਪੁੱਤ ਹੀ ਨਿਕਲਿਆ ਕਾਤਲ  

ਦਿੱਲੀ (ਦ ਸਟੈਲਰ ਨਿਊਜ਼)। ਦਿੱਲੀ ਦੇ ਨੇਬ ਸਰਾਏ ਵਿੱਚ ਤੀਹਰੇ ਕਤਲ ਦੀ ਗੁੱਥੀ ਨੂੰ ਪੁਲਿਸ ਵੱਲੋਂ ਸੁਲਝਾ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੇ ਪੁੱਤਰ ਨੇ ਹੀ ਆਪਣੇ ਮਾਤਾ-ਪਿਤਾ ਦਾ ਕਤਲ ਕੀਤਾ ਸੀ। ਮ੍ਰਿਤਕਾਂ ਦੀ ਪਹਿਚਾਣ ਰਾਜੇਸ਼ ਕੁਮਾਰ ਉਮਰ 51 ਸਾਲਾਂ, ਕੋਮਲ ਉਮਰ 46 ਸਾਲਾਂ ਤੇ ਕਵਿਤਾ ਉਮਰ 23 ਸਾਲਾਂ ਵਜੋਂ ਹੋਈ ਹੈ। ਰਾਜੇਸ਼ ਕੁਮਾਰ ਫੌਜ ਤੋਂ ਸੇਵਾਮੁਕਤ ਸੀ ਅਤੇ ਇਸ ਸਮੇਂ ਉਹ ਸੁਰੱਖਿਆ ਅਧਿਕਾਰੀ ਵਜੋਂ ਕੰਮ ਕਰ ਰਿਹਾ ਸੀ। ਜਾਣਕਾਰੀ ਦਿੰਦੇ ਆਰੋਪੀ ਨੇ ਦੱਸਿਆ ਕਿ  ਉਸਦੇ ਮਾਪਿਆਂ ਨਾਲ ਉਸਦੇ ਚੰਗੇ ਸਬੰਧ ਨਹੀਂ ਸਨ। ਉਸਨੂੰ ਗੁੱਸਾ ਸੀ ਕਿ ਉਹ ਉਸਦੀ ਭੈਣ ਨੂੰ ਉਸ ਨਾਲੋਂ ਜ਼ਿਆਦਾ ਪਸੰਦ ਕਰਦੇ ਹਨ। ਉਸਨੇ ਦੱਸਿਆ ਕਿ ਉਸਦੇ ਪਿਤਾ ਉਸਨੂੰ ਪੜ੍ਹਾਈ ਲਈ ਝਿੜਕਦੇ ਰਹੇ, ਪਰ ਉਸਦਾ ਪੜ੍ਹਾਈ ਵਿੱਚ ਮਨ ਨਹੀਂ ਲੱਗਦਾ ਸੀ।

Advertisements

ਕੁੱਝ ਦਿਨ ਪਹਿਲਾਂ ਹੀ ਉਸਦੇ ਪਿਤਾ ਨੇ ਘਰ ਦੇ ਬਾਹਰ ਕਈ ਲੋਕਾਂ ਸਾਹਮਣੇ ਉਸਨੂੰ ਝਿੜਕਿਆ ਤੇ ਕੁੱਟਿਆ ਸੀ। ਇਸ ਕਾਰਨ ਉਹ ਬਹੁਤ ਅਪਮਾਨਿਤ ਮਹਿਸੂਸ ਕਰ ਰਿਹਾ ਸੀ। ਇੰਨਾ ਹੀ ਨਹੀਂ, ਉਹ ਘਰ ਵਿੱਚ ਵੀ ਅਲੱਗ-ਥਲੱਗ ਮਹਿਸੂਸ ਕਰਦਾ ਸੀ ਤੇ ਉਸਨੇ ਕਿਹਾ ਕਿ ਉਸਦੀ ਮਾਂ ਅਤੇ ਭੈਣ ਵੀ ਘਰ ਵਿੱਚ ਉਸਦਾ ਸਾਥ ਨਹੀਂ ਦਿੰਦੇ ਸਨ ਤੇ ਉਸਦੇ ਪਿਤਾ ਨੇ ਸਾਰੀ ਜਾਇਦਾਦ ਲੜਕੀ ਦੇ ਨਾਮ ਕਰ ਦਿੱਤੀ ਸੀ। ਇਸ ਕਾਰਨ ਉਸਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਉਸਨੇ ਚਾਕੂ ਮਾਰ ਤਿੰਨਾਂ ਦਾ ਹੱਤਿਆ ਕੀਤੀ  ਹੈ। ਫਿਲਹਾਲ ਪੁਲਿਸ ਨੇ ਉਸਨੂੰ ਗ੍ਰਿਫਤਾਰ ਕਰ ਲਿਆ ਹੈ ਤੇ  ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here