
ਰਾਜਸਥਾਨ (ਦ ਸਟੈਲਰ ਨਿਊਜ਼)। ਰਾਜਸਥਾਨ ਦੇ ਮਹਿੰਦੀਪੁਰ ਬਾਲਾਜੀ ਦੇ ਆਸ਼ਰਮ ਵਿੱਚੋਂ ਇੱਕੋ ਪਰਿਵਾਰ ਦੇ 4 ਜੀਆਂ ਦੀਆਂ ਲਾਸ਼ਾਂ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆਂ ਹੈ। ਮ੍ਰਿਤਕਾਂ ਦੀ ਪਹਿਚਾਣ ਸੁਰੇਂਦਰ ਕੁਮਾਰ ਉਪਾਧਿਆਏ ਉਮਰ 60 ਸਾਲਾਂ, ਕਮਲੇਸ਼ ਉਮਰ 55 ਸਾਲਾਂ, ਨਿਤਿਨ ਉਮਰ 32 ਸਾਲਾਂ ਅਤੇ ਨੀਲਮ ਉਮਰ 25 ਸਾਲਾਂ ਵਾਸੀ ਰਾਮਪੁਰ ਦੇਹਰਾਦੂਨ, ਉਤਰਾਖੰਡ ਵਜੋਂ ਹੋਈ ਹੈ।

ਦੱਸਿਆ ਜਾ ਰਿਹਾ ਹੈ ਕਿ 12 ਜਨਵਰੀ ਨੂੰ ਦੇਹਰਾਦੂਨ ਤੋਂ ਇੱਕ ਪਰਿਵਾਰ ਮਹਿੰਦੀਪੁਰ ਬਾਲਾਜੀ ਦੇ ਰਾਮ ਕ੍ਰਿਸ਼ਨ ਆਸ਼ਰਮ ਵਿੱਚ ਠਹਿਰਿਆ ਸੀ। ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਫਿਲਹਾਲ ਮੌਤ ਦੇ ਕਾਰਨਾਂ ਦਾ ਅਜੇ ਤੱਕ ਕੁੱਝ ਪਤਾ ਨਹੀਂ ਲੱਗ ਸਕਿਆ ਹੈ।












