Tuesday, October 27, 2026
Home Latest ਦੋ ਕਾਰਾਂ ਦੀ ਹੋਈ ਆਹਮੋ-ਸਾਹਮਣੇ ਟੱਕਰ, ਦੋ ਭਰਾਵਾਂ ਸਮੇਤ 4 ਜ਼ਖ਼ਮੀ

ਦੋ ਕਾਰਾਂ ਦੀ ਹੋਈ ਆਹਮੋ-ਸਾਹਮਣੇ ਟੱਕਰ, ਦੋ ਭਰਾਵਾਂ ਸਮੇਤ 4 ਜ਼ਖ਼ਮੀ

ਧਰਮਕੋਟ (ਦ ਸਟੈਲਰ ਨਿਊਜ਼)। ਧਰਮਕੋਟ ਦੇ ਪਿੰਡ ਲੁਹਾਰਾ ਵਿਖੇ ਦੋ ਕਾਰਾਂ ਦੀ ਆਹਮੋ-ਸਾਹਮਣੇ ਹੋ ਗਈ। ਜਿਸ ਵਿੱਚ ਦੋ ਸਕੇ ਭਰਾਵਾਂ ਸਮੇਤ ਚਾਰ ਵਿਅਕਤੀ ਜ਼ਖ਼ਮੀ ਹੋ ਗਏ। ਜਿਨ੍ਹਾਂ ਵਿੱਚੋ ਇੱਕ ਦੀ ਗੰਭੀਰ ਹਾਲਤ ਦੇਖਦੇ ਹੋਏ ਉਸਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਰੈਫਰ ਕਰ ਦਿੱਤਾ ਗਿਆ। ਇਸ ਹਾਦਸੇ ਵਿੱਚ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ। ਜਾਣਕਾਰੀ ਮੁਤਾਬਕ ਕੋਟ ਈਸੇ ਖਾਂ ਦੇ ਦੋ ਸਕੇ ਭਰਾ ਦੀਪਕ ਕੁਮਾਰ ਅਤੇ ਅਮਿਤ ਕੁਮਾਰ ਬੀਤੀ ਰਾਤ ਲੁਧਿਆਣਾ ਤੋਂ ਆਪਣੀ ਦੁਕਾਨ ਦਾ ਸਾਮਾਨ ਲੈ ਕੇ ਵਾਪਸ ਪਰਤ ਰਹੇ ਸਨ।

Advertisements

ਜਦੋਂ ਉਨ੍ਹਾਂ ਦੀ ਅਲਟੋ ਕਾਰ ਪਿੰਡ ਲੁਹਾਰਾ ਲੰਘ ਕੇ ਛੋਟੀ ਨਹਿਰ ਨਜ਼ਦੀਕ ਪਹੁੰਚੀ ਤਾਂ ਅੱਗੋਂ ਤੇਜ਼ ਰਫ਼ਤਾਰ ਸਵਿਫ਼ਟ ਕਾਰ ਨੇ ਉਨ੍ਹਾਂ ਦੀ ਕਾਰ ਨੂੰ ਸਿੱਧੀ ਟੱਕਰ ਮਾਰ ਦਿੱਤੀ। ਜਾਣਕਾਰੀ ਮੁਤਾਬਕ ਸਵਿਫ਼ਟ ਸਵਾਰ ਗਗੜਾ ਪਿੰਡ ਤੋਂ ਇਕ ਵਿਆਹ ਸਮਾਗਮ ਤੋਂ ਪਰਤ ਰਹੇ ਸਨ ਅਤੇ ਸ਼ਰਾਬੀ ਹਾਲਤ ਵਿੱਚ ਸਨ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here