Sunday, October 25, 2026
Home Latest ਸਰਕਾਰੀ ਸਕੂਲ ਘਰੋਟਾ ਨੇ ਮਨਾਇਆ ਸਕੂਲ ਦਾ 150ਵਾਂ ਸਥਾਪਨਾ ਦਿਵਸ

ਸਰਕਾਰੀ ਸਕੂਲ ਘਰੋਟਾ ਨੇ ਮਨਾਇਆ ਸਕੂਲ ਦਾ 150ਵਾਂ ਸਥਾਪਨਾ ਦਿਵਸ

ਪਠਾਨਕੋਟ (ਦ ਸਟੈਲਰ ਨਿਊਜ਼)। ਸਵਤੰਤਰਤਾ ਸੰਗਰਾਮੀ ਹੰਸ ਰਾਜ ਟੀ.ਐਮ. ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਘਰੋਟਾ ਵਿਖੇ 150ਵਾਂ ਸਕੂਲ ਦਾ ਸਥਾਪਨਾ ਦਿਵਸ ਮਨਾਇਆ ਗਿਆ ਜਿਸ ਦੀ ਪ੍ਰਧਾਨਗੀ ਪ੍ਰਿੰਸੀਪਲ ਪੰਕਜ ਮਹਾਜਨ ਨੇ ਕੀਤੀ। ਇਸ ਸਮਾਰੋਹ ਵਿੱਚ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਮੁੱਖ ਮਹਿਮਾਨ ਵਜੋਂ ਅਤੇ ਰਾਜੇਸ ਗੁਪਤਾ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਵਿਸੇਸ ਮਹਿਮਾਨ ਵਜੋਂ ਹਾਜਰ ਹੋਏ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਚੇਅਰਮੈਨ ਠਾਕੁਰ ਮਨੋਹਰ ਸਿੰਘ, ਨਰੇਸ ਸੈਣੀ ਜਿਲ੍ਹਾ ਪ੍ਰਧਾਨ ਬੀ.ਸੀ. ਵਿੰਗ, ਪਵਨ ਕੁਮਾਰ ਫੋਜੀ ਬਲਾਕ ਪ੍ਰਧਾਨ, ਠਾਕੁਰ ਭੁਪਿੰਦਰ ਸਿੰਘ, ਡੀ.ਜੀ. ਸਿੰਘ ਡਿਪਟੀ ਡੀ.ਈ.ਓ. ਪ੍ਰਾਇਮਰੀ ਅਤੇ ਹੋਰ ਵਿਭਾਗੀ ਅਧਿਕਾਰੀਆਂ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਆਹੁਦੇਦਾਰ ਵੀ ਹਾਜਰ ਸਨ। ਸਮਾਰੋਹ ਦਾ ਸੁਭਾਅਰੰਭ ਮੁੱਖ ਮਹਿਮਾਨ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਅਤੇ ਹੋਰ ਆਏੇ ਹੋਏ ਮਹਿਮਾਨਾਂ ਵੱਲੋਂ ਦੀਪਕ ਰੋਸਨ ਕਰਕੇ ਕੀਤਾ। ਵਿਦਿਆਰਥੀਆਂ ਵੱਲੋਂ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ ਕੀਤਾ ਗਿਆ। ਮੁੱਖ ਮਹਿਮਾਨ ਜੀ ਵੱਲੋਂ ਖੇਡਾਂ ਵਿੱਚ ਮੱਲਾ ਮਾਰਨ ਵਾਲੇ ਅਤੇ ਵਿੱਦਿਆਂ ਦੇ ਖੇਤਰ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਯਾਦਗਾਰ ਚਿਨ੍ਹ ਭੇਂਟ ਕਰਕੇ ਸਨਮਾਨਤ ਕੀਤਾ ਗਿਆ।

Advertisements

ਇਸ ਮੌਕੇ ਤੇ ਸੰਬੋਧਤ ਕਰਦਿਆਂ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਨੇ ਕਿਹਾ ਕਿ ਸਕੂਲ ਦੀ ਸਿੱਖਿਆ ਵਿਦਿਆਰਥੀ ਨੂੰ ਜਿੰਦਗੀ ਭਰ ਯਾਦ ਰਹਿੰਦੀ ਹੈ, ਇੱਕ ਅਧਿਆਪਕ ਵਿਦਿਆਰਥੀ ਦੀ ਸਖਸੀਅਤ ਨਿਪਾਰਨ ਦੇ ਲਈ ਹਰ ਸੰਭਵ ਉਪਰਾਲਾ ਕਰਦਾ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਅੱਜ ਦੇ ਦਿਨ ਇੱਕ ਹੀ ਸੰਦੇਸ ਦਿੰਦਾ ਹਾਂ ਕਿ ਅਪਣਾ ਕਰਮ ਕਰੋਂ ਸਿੱਖਿਆ ਦੇ ਖੇਤਰ ਵਿੱਚ ਉੱਨਤੀ ਕਰੋਂ ਅਤੇ ਚੰਗੀਆਂ ਨੌਕਰੀਆਂ ਤੇ ਤੇਨਾਤ ਹੋ ਕੇ ਅਪਣੇ ਮਾਤਾ ਪਿਤਾ ਦਾ ਨਾਮ ਰੋਸਨ ਕਰੋ। ਉਨ੍ਹਾਂ ਕਿਹਾ ਕਿ ਸਿੱਖਿਆ ਦੇ ਨਾਲ ਨਾਲ ਖੇਡਾਂ ਵਿੱਚ ਵੀ ਅਪਣੀ ਰੁਚੀ ਨੂੰ ਵਧਾਓ ਕਿਉਕਿ ਖੇਡਾਂ ਸਾਡੇ ਜੀਵਨ ਨੂੰ ਗਤੀ ਦਿੰਦੀਆਂ ਹਨ ਅਤੇ ਸਾਨੂੰ ਅਨੁਸਾਸਨ ਵਿੱਚ ਰੱਖਦੀਆਂ ਹਨ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਇਸ ਸਮੇਂ ਸਿੱਖਿਆ ਦੇ ਖੇਤਰ ਅਤੇ ਖੇਡਾਂ ਦੇ ਖੇਤਰ ਵੱਲ ਵਿਸੇਸ ਧਿਆਨ ਦੇ ਰਹੀ ਹੈ ਤਾਂ ਜੋ ਜਿਆਦਾ ਤੋਂ ਜਿਆਦਾ ਨੋਜਵਾਨ ਖੇਡਾਂ ਪ੍ਰਤੀ ਪ੍ਰੇਰਿਤ ਹੋਣ ਅਤੇ ਅਪਣੇ ਸੂਬੇ ਦਾ ਨਾਮ ਬਾਹਰੀ ਸੂਬਿਆਂ ਅਤੇ ਦੇਸ ਵਿੱਚ ਰੋਸਨ ਕਰ ਸਕਣ। ਸਮਾਰੋਹ ਦੇ ਅੰਤ ਵਿੱਚ ਸਕੂਲ ਵੱਲੋਂ ਇੱਕ ਯਾਦਗਾਰ ਚਿਨ੍ਹ ਅਤੇ ਦੋਸਾਲਾ ਭੇਂਟ ਕਰਕੇ ਮੁੱਖ ਮਹਿਮਾਨ ਜੀ ਨੂੰ ਸਨਮਾਨਤ ਕੀਤਾ ਗਿਆ। ਇਸ ਮੌਕੇ ਤੇ ਐਸ.ਐਮ.ਸੀ. ਕਮੇਟੀ ਵਿੱਚੋਂ ਸਰਪੰਚ ਸੰਜੀਵ ਕੁਮਾਰ, ਗੁਰਦਿਆਲ ਸਿੰਘ, ਰਜਿੰਦਰ ਕੁਮਾਰ, ਮੁਨੀਸ ਕੁਮਾਰ, ਅਸਵਨੀ ਰਾਣਾ, ਰਜਿੰਦਰ ਸਿੰਘ, ਨਰੇਸ ਕੁਮਾਰ, ਧੀਰਜ ਮਨਹਾਸ, ਸੰਜੀਵ ਕੁਮਾਰ, ਰਾਜੇਸ ਸਹਿਰੀਆਂ, ਅਸੀਸ ਮਹਾਜਨ, ਮਨਮੋਹਣ ਸਿੰਘ, ਮਮਤਾ ਦੇਵੀ, ਰਿੰਪੀ, ਮਮਤਾ ਸਰਮਾ, ਗੀਤਾ ਦੇਵੀ, ਕਿਰਨ ਬਾਲਾ, ਜੋਤੀ ਬਾਲਾ, ਬਲਵਿੰਦਰ ਕੌਰ, ਰਘੁਬੀਰ ਕੌਰ, ਮੋਨਿਕਾ, ਸੋਭਾ ਰਾਣੀ, ਸਿਸਟਾ ਦੇਵੀ ਅਤੇ ਹੋਰ ਮੌਜ਼ੂਦ ਹਨ।

LEAVE A REPLY

Please enter your comment!
Please enter your name here