
ਨਾਭਾ (ਦ ਸਟੈਲਰ ਨਿਊਜ਼)। ਨਾਭਾ ਦੇ ਪਿੰਡ ਦੁਲੱਦੀ ਸਥਿਤ ਡੱਲਾ ਕਾਲੋਨੀ ਵਿੱਚ ਨੌਜਵਾਨ ਨੇ ਘਰੇਲੂ ਕਲੇਸ਼ ਦੇ ਚਲਦੇ ਆਪਣੇ ਪਿਓ ਦਾ ਕਤਲ ਕਰ ਦਿੱਤਾ। ਜਾਣਕਾਰੀ ਮੁਤਾਬਕ ਮ੍ਰਿਤਕ ਸਾਹਿਬ ਸਿੰਘ ਨਾਲ ਉਸਦਾ ਲੜਕਾ ਕੁਲਦੀਪ ਸਿੰਘ ਅਕਸਰ ਹੀ ਲੜਦਾ ਰਹਿੰਦਾ ਸੀ। ਬਜ਼ੁਰਗ ਮਾਤਾ ਨੇ ਦੱਸਿਆ ਕਿ ਮੇਰਾ ਪੁੱਤ ਕਲਦੀਪ ਸਿੰਘ ਮੇਰੀ ਵੀ ਪਿੱਛੇ ਇੱਟ ਲੈ ਕੇ ਭੱਜਣ ਲੱਗਾ ਤਾਂ ਮੈਂ ਭੱਜ ਕੇ ਮਸਾ ਹੀ ਜਾਨ ਬਚਾਈ ਅਤੇ ਬਾਅਦ ਵਿੱਚ ਮੇਰੇ ਪੁੱਤ ਨੇ ਮੇਰੇ ਪਤੀ ਦਾ ਹੀ ਕਤਲ ਕਰ ਦਿੱਤਾ।

ਦੂਜੇ ਪਾਸੇ ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਝਗੜੇ ਵਿੱਚ ਕਾਤਲ ਕੁਲਦੀਪ ਸਿੰਘ ਵੀ ਜਖਮੀ ਹੋ ਗਿਆ ਹੈ ਜੋ ਕਿ ਨਾਭਾ ਦੇ ਸਰਕਾਰੀ ਹਸਪਤਾਲ ਵਿੱਚ ਜੇਰੇ ਇਲਾਜ ਹੈ। ਮਾਮਲੇ ਸਬੰਧੀ ਨਾਭਾ ਸਦਰ ਥਾਣਾ ਸਦਰ ਦੇ ਇੰਚਾਰਜ ਗੁਰਪ੍ਰੀਤ ਸਿੰਘ ਸਮਰਾਓ ਨੇ ਦੱਸਿਆ ਕਿ ਘਰੇਲੂ ਆਪਸੀ ਕਲੇਸ਼ ਨੂੰ ਲੈ ਕੇ ਪੁੱਤਰ ਨੇ ਆਪਣੇ ਪਿਤਾ ਨੂੰ ਹੀ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਮਾਮਲੇ ਦੀ ਜਾਂਚ ਜਾਰੀ ਹੈ।











