Monday, October 26, 2026
Home Punjab ਪੱਠੇ ਕੁਤਰਨ ਵਾਲੀ ਮਸ਼ੀਨ ਵਿੱਚ ਚੁੰਨੀ ਫਸਣ ਕਾਰਣ ਅਧਿਆਪਿਕਾ ਦੀ ਹੋਈ ਦਰਦਨਾਕ...

ਪੱਠੇ ਕੁਤਰਨ ਵਾਲੀ ਮਸ਼ੀਨ ਵਿੱਚ ਚੁੰਨੀ ਫਸਣ ਕਾਰਣ ਅਧਿਆਪਿਕਾ ਦੀ ਹੋਈ ਦਰਦਨਾਕ ਮੌਤ

ਮੋਹਾਲੀ (ਦ ਸਟੈਲਰ ਨਿਊਜ਼)। ਗਊਸ਼ਾਲਾ ਵਿੱਖੇ ਗਊਆਂ ਨੂੰ ਪੱਠੇ ਪਾਉਣ ਗਈ ਇਕ ਅਧਿਆਪਕਾ ਦੀ ਮੌਤ ਹੋ ਗਈ। ਉਸਦੀ ਪਹਿਚਾਣ
ਅਮਨਦੀਪ ਕੌਰ (51) ਨਿਵਾਸੀ ਮੋਹਾਲੀ ਦੇ ਰੂਪ ਵਿੱਚ ਹੋਈ ਹੈ।ਉਹ ਇਕ ਅਧਿਆਪਕਾ ਸੀ।

Advertisements

ਜਾਣਕਾਰੀ ਅਨੁਸਾਰ ਅਮਨਦੀਪ ਕੌਰ ਗਊਸ਼ਾਲਾ ਵਿੱਚ ਗਾਂਵਾ ਨੂੰ ਚਾਰਾ ਪਾਉਣ ਗਈ ਸੀ। ਅਚਾਨਕ ਉਸਦੀ ਚੁੰਨੀ ਪੱਠੇ ਕੁਤਰਨ ਵਾਲੀ ਮਸ਼ੀਨ ਵਿੱਚ ਫਸ ਗਈ, ਜਿਸ ਕਾਰਣ ਉਸ ਦੇ ਗਲੇ ਦੀ ਹੱਡੀ ਟੁੱਟ ਗਈ ਅਤੇ ਉਸਦੀ ਮੌਤ ਹੋ ਗਈ।

LEAVE A REPLY

Please enter your comment!
Please enter your name here