Sunday, October 25, 2026
Home Latest 11,000 ਵੋਲਟ ਦੀ ਹਾਈਪਰ ਟੈਂਸ਼ਨ ਟੁੱਟੀ ਤਾਰ 4 ਨੌਜਵਾਨਾਂ ਤੇ ਡਿੱਗੀ, 3...

11,000 ਵੋਲਟ ਦੀ ਹਾਈਪਰ ਟੈਂਸ਼ਨ ਟੁੱਟੀ ਤਾਰ 4 ਨੌਜਵਾਨਾਂ ਤੇ ਡਿੱਗੀ, 3 ਦੀ ਮੌਤ, 1 ਜ਼ਖਮੀ

The Stellar News Logo

ਹਿਸਾਰ (ਦ ਸਟੈਲਰ ਨਿਊਜ਼)। ਦੁਪਹਿਰ ਹਿਸਾਰ ਵਿਖੇ ਮਿਰਜ਼ਾਪੁਰ ਰੋਡ ਤੇ ਦਰਸ਼ਨਾ ਅਕੈਡਮੀ ਦੇ ਨੇੜੇ ਵਿਖੇ ਭਾਰੀ ਮੀਂਹ ਦੇ ਕਾਰਨ ਇੱਕ ਭਿਆਨਕ ਘਟਨਾ ਵਾਪਰੀ ਹੈ।ਦੱਸਿਆ ਜਾ ਰਿਹਾ ਹੈ ਕਿ 11,000ਵੋਲਟ ਦੀ ਹਾਈਪਰ ਟੈਂਸ਼ਨ ਤਾਰ ਟੁੱਟ ਗਈ ਅਤੇ ਇਹ ਟੁੱਟੀ ਤਾਰ ਬਾਈਕ ਸਵਾਰ ਚਾਰ ਨੌਜਵਾਨ ਤੇ ਡਿੱਗ ਗਈ, ਜਿਸ ਕਾਰਨ ਇਸ ਹਾਦਸੇ ਵਿੱਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਜਦਕਿ ਚੌਥੇ ਨੌਜਵਾਨ ਦੀ ਅਜੇ ਕੋਈ ਖਬਰ ਨਹੀਂ ਹੈ।ਇਹ ਤਿੰਨ ਮ੍ਰਿਤਕ ਪਿੰਡ ਸੁਲਖਾਨੀ ਦੇ ਵਸਨੀਕ ਦੱਸੇ ਜਾ ਰਹੇ ਹਨ। ਇਨ੍ਹਾਂ ਮ੍ਰਿਤਕ ਦੇ ਨਾਮ ਬੰਟੀ, ਰਾਜਕੁਮਾਰ ਅਤੇ ਅਮਿਤ ਦੱਸੇ ਗਏ ਹਨ।

Advertisements

ਜਾਣਕਾਰੀ ਅਨੁਸਾਰ ਕਪੂਰ ਸਿੰਘ ਨੇ ਆਪਣੀ ਅੱਖੀ ਵੇਖੀ ਘਟਨਾ ਬਾਰੇ ਦੱਸਿਆ ਕਿ ਤਾਰ ਟੁੱਟਣ ਤੋਂ ਬਾਅਦ ਨੌਜਵਾਨਾਂ ਨੂੰ ਜਦੋਂ ਕਰੰਟ ਲੱਗਿਆ ਤਾਂ ਸਥਾਨਕ ਲੋਕਾਂ ਨੇ ਤੁਰੰਤ ਬਿਜਲੀ ਮਹਿਕਮੇ ਨੂੰ ਫੋਨ ਕੀਤਾ, ਪਰ ਅੱਧੇ ਘੰਟੇ ਬਾਅਦ ਬਿਜਲੀ ਕੱਟ ਕੀਤਾ ਗਿਆ।ਇਸ ਦੇਰੀ ਕਾਰਨ ਹਾਦਸੇ ਦੀ ਤੀਬਰਤਾ ਵਧ ਗਈ। ਇਸ ਮੌਕੇ ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ ਸੀ ਪਰ ਬਿਜਲੀ ਦੇ ਖ਼ਤਰੇ ਕਾਰਨ ਕੋਈ ਵੀ ਵਿਅਕਤੀ ਮਦਦ ਲਈ ਅੱਗੇ ਨਹੀਂ ਆ ਸਕਿਆ।ਇਸ ਘਟਨਾ ਤੋਂ ਬਾਅਦ ਮ੍ਰਿਤਕਾਂ ਦੀਆਂ ਲਾਸ਼ਾਂ ਸਿਵਲ ਹਸਪਤਾਲ ਵਿੱਚ ਰੱਖੀਆਂ ਗਈਆਂ ਹਨ ਅਤੇ ਪਰਿਵਾਰ ਨੂੰ ਇਸ ਘਟਨਾ ਦੀ ਸੂਚਨਾ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਇੱਕ ਮ੍ਰਿਤਕ ਜਿਸ ਦੀ ਪਛਾਣ ਬੰਟੀ ਵਜੋਂ ਹੋਈ ਹੈ ਉਸਨੂੰ ਸਮਾਜ ਸੇਵਕ ਦੱਸਿਆ ਜਾ ਰਿਹਾ ਹੈ ਅਤੇ ਉਹ ਇੱਕ ਕਾਮਨ ਸਰਵਿਸ ਸੈਂਟਰ ਚਲਾਉਦਾ ਸੀ।

LEAVE A REPLY

Please enter your comment!
Please enter your name here