
ਬਠਿੰਡਾ(ਦ ਸਟੈਲਰ ਨਿਊਜ਼)। ਬਿਸ਼ਨੀਵਾਲ ਪਿੰਡ ਗੋਲੀਬਾਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਦੱਸਿਆ ਜਾ ਰਿਹਾ ਹੈ ਕਿ ਪਿੰਡ ਵਿੱਚ 2 ਗੁੱਟਾਂ ਵਿਚਕਾਰ ਝੜਪ ਹੋਈ। ਇਸ ਝਗੜੇ ਦੌਰਾਨ ਇੱਕ ਗੁੱਟ ਵੱਲੋਂ ਗੋਲ ਚਲਾਈ ਗਈ ਅਤੇ ਇਸ ਝਗੜੇ ਵਿੱਚ ਦੋਵਾਂ ਗੁੱਟਾਂ ਦੇ ਇੱਕ ਨਾਬਾਲਗ ਸਮੇਤ 8 ਲੋਕ ਜ਼ਖਮੀ ਹੋ ਗਏ ਹਨ। ਜਾਣਕਾਰੀ ਮੁਤਾਬਕ ਮਹਿੰਦਰ ਮਸੀਹ ਬੀਤੀ ਸ਼ਾਮ ਆਪਣੇ ਘਰ ਦੇ ਸਾਹਮਣੇ ਖੜ੍ਹਾ ਸੀ, ਜਦੋਂ ਦੂਜੇ ਗੁੱਟ ਦੇ ਕੁਝ ਨੌਜਵਾਨਾਂ ਨੇ ਆ ਕੇ ਉਸਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਸਪਤਾਲ ਵਿੱਚ ਮਹਿੰਦਰ ਮਸੀਹ ਨੇ ਦੱਸਿਆ ਕਿ ਦੂਜੇ ਗੁੱਟ ਨੇ ਵੀ ਉਸ ‘ਤੇ ਗੋਲੀ ਚਲਾਈ ਅਤੇ ਉਸਦਾ ਨਾਬਾਲਗ ਪੁੱਤਰ ਸਤਨਾਮ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ ਅਤੇ ਉਸਨੂੰ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਭਰਤੀ ਲਿਜਾਇਆ ਗਿਆ।

ਇਸ ਹਾਦਸੇ ਵਿੱਚ ਸੈਮੂਅਲ, ਮਹਿੰਦਰ ਮਸੀਹ, ਸੈਮੂਅਲ ਉਰਫ਼ ਆਸ਼ੂ, ਜੋਲਾਬ ਅਤੇ ਬੀਬੀ ਰੇਖਾ ਆਦਿ ਜ਼ਖਮੀ ਹੋ ਗਏ। ਝਗੜੇ ਦਾ ਕਾਰਨ ਪੁਰਾਣੀ ਰੰਜਿਸ਼ ਦੱਸੀ ਜਾ ਰਹੀ ਹੈ। ਇਸ ਦੌਰਾਨ ਦੂਜੇ ਪਾਸੇ ਦੇ 3 ਲੋਕ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਫਤਿਹਗੜ੍ਹ ਚੂੜੀਆਂ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਘਣੀਆ ਦੇ ਬਾਂਗਰ ਥਾਣੇ ਦੇ ਐਸਐਚਓ ਲਖਵਿੰਦਰ ਸਿੰਘ ਨੇ ਦੱਸਿਆ ਕਿ ਪੀੜਿਤ ਦੀ ਸ਼ਿਕਾਇਤ ਨੂੰ ਦਰਜ ਕੀਤਾ ਗਿਆ ਹੈ ਅਤੇ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ












