
ਕਾਂਗੜਾ(ਦ ਸਟੈਲਰ ਨਿਊਜ਼)। ਕਾਂਗੜਾ ਦੇ ਨਗਰੋਟਾ ਬਾਗਵਾਨ ਵਿਧਾਨ ਸਭਾ ਹਲਕੇ ਦੇ ਲੁਦਰੇਡਾ ਪਿੰਡ ਤੋਂ ਕਤਲ ਕਰਨ ਦੀ ਘਟਨਾ ਸਾਹਮਣੇ ਆਈ ਹੈ। ਜਿੱਥੇ ਇੱਕ ਭਤੀਜੇ ਨੇ ਜ਼ਮੀਨੀ ਵਿਵਾਦ ਨੂੰ ਲੈ ਕੇ ਆਪਣੇ ਚਾਚੇ ਦਾ ਕਤਲ ਕਰ ਦਿੱਤਾ। ਜਾਣਕਾਰੀ ਮੁਤਾਬਕ ਭਤੀਜੇ ਨੇ ਆਪਣੇ ਚਾਚੇ ਨੂੰ ਅੱਠ ਵਾਰ ਚਾਕੂ ਨਾਲ ਵਾਰ ਕੀਤਾ। ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ। ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਜ਼ਖਮੀ ਹਾਲਤ ਚ ਉਸਨੂੰ ਟਾਂਡਾ ਮੈਡੀਕਲ ਕਾਲਜ ਪਹੁੰਚਾਇਆ। ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।ਡੀਐਸਪੀ ਅੰਕਿਤ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੇ ਆਰੋਪੀ ਨੂੰ ਕਾਬੂ ਕਰ ਲਿਆ ਹੈ ਅਤੇ ਉਸ ਤੋਂ ਪੁੱਛਗਿੱਛ ਕਰ ਰਹੀ ਹੈ।

ਜਾਣਕਾਰੀ ਅਨੁਸਾਰ ਅਸ਼ੋਕ ਕੁਮਾਰ ਦਾ ਚਾਚਾ ਸਵੇਰੇ ਘਰੋਂ ਕੰਮ ਲਈ ਨਿਕਲਿਆ ਸੀ। ਰਸਤੇ ਵਿੱਚ ਉਸਦਾ ਭਤੀਜਾ ਸੁਖਬਿੰਦਰ ਨਾਲ ਉਸਨੂੰ ਮਿਲਿਆ ਅਤੇ ਦੋਹਾਂ ਦੀ ਆਪਸ ‘ਚ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ ਅਤੇ ਸੁਖਬਿੰਦਰ ਨੇ ਆਪਣੀ ਜੇਬ ਵਿੱਚੋਂ ਚਾਕੂ ਕੱਢ ਕੇ ਅਸ਼ੋਕ ਕੁਮਾਰ ‘ਤੇ ਚਾਕੂ ਮਾਰ ਦਿੱਤਾ। ਦੱਸਿਆ ਜਾ ਰਿਹਾ ਹਾ ਕਿ ਜ਼ਮੀਨੀ ਵਿਵਾਦ ਨੂੰ ਲੈ ਕੇ ਸੁਖਬਿੰਦਰ ਨੇ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ। ।












