ਕਿਸਾਨ ਫਸਲੀ ਵਿਭੰਨਤਾ ਨਾਲ ਲੈ ਸਕਦੇ ਹਨ ਵੱਧ ਮੁਨਾਫਾ  -ਵਿਨੇ ਕੁਮਾਰ 

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ।  ਸ੍ਰੀ ਵਿਨੇ ਕੁਮਾਰ ਮੁੱਖ ਖੇਤੀਬਾੜੀ ਅਫਸਰ, ਹੁਸ਼ਿਆਰਪੁਰ ਜੀ ਵਲੋਂ ਸਰਦਾਰ ਪਰਮਿੰਦਰ ਸਿੰਘ ਸਪੁੱਤਰ ਸ: ਜਗਤ ਸਿੰਘ ਪਿੰਡ ਲਾਚੋਵਾਲ ਦੇ ਅਗਾਹ ਵਧੂ ਕਿਸਾਨ ਜਿਸ ਨੇ ਆਪਣੇ ਗੰਨੇ ਦੀ ਫਸਲ ਵਿੱਚ ਹੋਰ ਫਸਲਾਂ ਜਿਵੇਂ ਕਿ ਟਮਾਟਰ,  ਸਰਸੋ, ਆਲੂ, ਧਨੀਆਂ,  ਛੋਲੇ,  ਮੇਥੇ ਦੀ ਇੰਟਰ ਕਰਾਪਿੰਗ ਖੇਤੀ ਬਹੁਤ ਹੀ ਵਧੀਆਂ ਢੰਗ ਨਾਲ ਕਰ ਰਹੇ ਹਨ, ਨੂੰ ਮੌਕੇ ਤੇ ਜਾ ਕੇ ਨਿਰੀਖਣ ਕੀਤਾ ਗਿਆ। ਮੁੱਖ ਖੇਤੀਬਾੜੀ ਅਫਸਰ ਜੀ ਦੇ ਨਾਲ ਕਿਸਾਨ ਪਰਮਿੰਦਰ ਸਿੰਘ ਜੀ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਮੈਂ ਤਕਰੀਬਨ 20 ਏਕੜ ਵਿੱਚ ਗੰਨੇ ਦੀ ਖੇਤੀ ਕਰਦਾ ਹਾਂ ਅਤੇ ਨਾਲ ਗੰਨੇ ਫਸਲ ਵਿੱਚ ਇਹ ਦੂਜੀਆਂ ਫਸਲਾਂ  ਆਪਣੇ ਖੇਤਾਂ ਵਿੱਚ ਲਾਉਂਦਾ ਹਾਂ, ਜਿਸ ਨਾਲ ਮੈਨੂੰ ਪ੍ਰਤੀ ਏਕੜ ਕਾਫੀ ਮੁਨਾਫਾ ਹੋ ਜਾਂਦਾ ਹੈ।

Advertisements

ਕਿਸਾਨ ਨੇ ਇਹ ਵੀ ਦਸਿਆ ਕਿ ਮੈਂ ਆਪਣੇ ਸਾਰੇ ਖੇਤਾਂ ਵਿੱਚ ਲੇਜਰ ਲੈਵਲਰ ਕੀਤਾ ਹੋਇਆ ਹੈ। ਜਿਸ ਨਾਲ ਮੈਨੂੰ ਸਾਰੇ ਖੇਤਾਂ ਵਿੱਚੋਂ ਘੱਟ ਪਾਣੀ ਵਰਤ ਕੇ ਵੱਧ ਜਗ•ਾ ਵਿੱਚ ਸਿੰਚਾਈ ਕਰਕੇ ਜਿਥੇ ਪਾਣੀ ਦੀ ਬੱਚਤ ਹੁੰਦੀ ਹੈ ਅਤੇ ਮੇਰੀ ਫਸਲਾਂ ਦੇ ਝਾੜ ਵਿੱਚ ਵੀ ਵਾਧਾ ਹੁੰਦਾ ਹੈ। ਜਿਸ ਨਾਲ ਪ੍ਰਤੀ ਏਕੜ ਵਿੱਚੋਂ ਖਰਚ ਕਰਕੇ ਵਧੇਰੇ ਮੁਨਾਫਾ ਕਮਾਇਆ ਜਾ ਸਕਦਾ ਹੈ। ਮੈਂ ਗੰਨੇ ਦੀ ਫਸਲ ਟਰੈਂਚਰ ਵਿਧੀ ਨਾਲ ਲਾਉਂਦਾ ਹਾਂ, ਜਿਸ ਨਾਲ ਮੈਨੂੰ 550 ਤੋਂ 600 ਕੁਵਿੰਲਟ ਤੱਕ ਦਾ ਝਾੜ ਮਿਲ ਜਾਂਦਾ ਹੈ।

ਇਸ ਮੌਕੇ  ਬਲਾਕ ਖੇਤੀਬਾੜੀ ਅਫਸਰ, ਸੁਰਿੰਦਰ ਸਿੰਘ, ਖੇਤੀ ਵਿਕਾਸ ਅਫਸਰ ਦਪਿੰਦਰ ਸਿੰਘ, ਖੇਤੀ ਵਿਕਾਸ ਅਫਸਰ ਜਸਬੀਰ ਸਿੰਘ ਅਤੇ ਖੇਤੀਬਾੜੀ ਇੰਜ. ਵਿੰਗ ਤੋਂ ਅਵਤਾਰ ਸਿੰਘ ਟੈਕਨੀਸੀਨ ਗਰੇਡ 1 ਵੀ ਨਾਲ ਹਾਜਰ ਸਨ। ਵਿਨੈ ਕੁਮਾਰ ਜੀ ਨੇ ਜਿਲ•ੇ ਦੇ ਸਾਰੇ ਕਿਸਾਨਾਂ ਨੂੰ ਇਹੋ ਜਿਹੀਆਂ ਤਕਨੀਕਾਂ ਦੇ ਨਾਲ ਖੇਤੀ ਕਰਨ ਲਈ ਪਰਮਿੰਦਰ ਸਿੰਘ ਜੀ ਦੇ ਖੇਤਾਂ ਦਾ ਮੌਕੇ ਤੇ ਆ ਕੇ ਫਸਲਾਂ ਨੂੰ ਦੇਖਣ ਲਈ ਅਪੀਲ ਕੀਤੀ ਤਾਂ ਜੋ ਜਿਲ•ੇ ਦੇ ਬਾਕੀ ਕਿਸਾਨ ਵੀ ਇਹ ਤਕਨੀਕਾਂ ਅਪਣਾ ਕੇ ਆਪਣੇ ਮੁਨਾਫੇ ਵਿੱਚ ਵਾਧਾ ਕਰ ਸਕਣ, ਵਾਤਾਵਰਣ ਅਤੇ ਪਾਣੀ ਦੀ ਸੁਚੱਜੀ ਵਰਤੋਂ ਕਰਕੇ ਲਾਹਾ ਲੈ ਸਕਣ।

LEAVE A REPLY

Please enter your comment!
Please enter your name here