
ਤੇਲੰਗਾਣਾ (ਦ ਸਟੈਲਰ ਨਿਊਜ਼)। ਚੇਵੈਲਾ ਮੰਡਲ ਦੇ ਮੀਰਜਾਗੁੜਾ ਨੇੜੇ ਹੈਦਰਾਬਾਦ-ਬੀਜਾਪੁਰ ਹਾਈਵੇ ਤੇ ਇੱਕ ਦਰਦਨਾਕ ਸੜਕ ਹਾਦਸਾ ਵਾਪਿਰਆ ਹੈ। ਜਿੱਥੇ ਤੰਡੂਰ ਡਿਪੋ ਦੀ ਇੱਕ ਆਰ.ਟੀ.ਸੀ. ਬੱਸ ਸਿੱਧੀ ਗਿੱਟੀ ਨਾਲ ਲੋਡ ਇੱਕ ਟਿੱਪਰ ਟਰੱਕ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਟਿੱਪਰ ਡਰਾਈਵਰ ਦੀ ਵੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਮਰਨ ਵਾਲਿਆਂ ਦੀ ਗਿਣਤੀ 20 ਤੋਂ ਵੱਧ ਹੋ ਸਕਦੀ ਹੈ। ਜਦਕਿ ਦਰਜਨਾਂ ਯਾਤਰੀਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ।

ਦੱਸਿਆ ਜਾ ਰਿਹਾ ਹੈ ਕਿ ਟੱਕਰ ਇੰਨੀ ਜ਼ੋਰਦਾਰ ਸੀ ਕਿ ਟਿੱਪਰ ‘ਤੇ ਚੜ੍ਹੀ ਮੋਟੀ ਬੱਜਰੀ ਬੱਸ ਦੇ ਅੰਦਰ ਆ ਡਿੱਗੀ ਤੇ ਕਈ ਯਾਤਰੀ ਉਸਦੇ ਹੇਠਾਂ ਦੱਬ ਗਏ। ਟਿੱਪਰ ਦਾ ਡਰਾਈਵਰ ਮੌਕੇ ‘ਤੇ ਹੀ ਮਰ ਗਿਆ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦੇ ਸਮੇਂ ਬੱਸ ਵਿੱਚ 70 ਤੋਂ ਵੱਧ ਯਾਤਰੀ ਸਵਾਰ ਸਨ। ਸਥਾਨਕ ਲੋਕਾਂ ਅਤੇ ਪੁਲਿਸ ਨੇ ਤੁਰੰਤ ਰਾਹਤ ਕਾਰਜ ਸ਼ੁਰੂ ਕੀਤਾ ਅਤੇ ਜ਼ਖਮੀਆਂ ਨੂੰ ਕੱਢ ਕੇ ਚੇਵੈਲਾ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ। ਇਸ ਘਟਨਾ ਤੇ ਮੁੱਖ ਮੰਤਰੀ ਰੇਵੰਤ ਰੈੱਡੀ ਨੇ ਦੁੱਖ ਪ੍ਰਗਟਾਇਆ ਕੀਤਾ ਅਤੇ ਅਧਿਕਾਰੀਆਂ ਨੂੰ ਰਾਹਤ ਅਤੇ ਬਚਾਅ ਕੰਮ ਨੂੰ ਤੇਜ਼ ਕਰਨ ਦੇ ਹੁਕਮ ਜਾਰੀ ਕੀਤੇ ।











