Sunday, October 25, 2026
Home Crime ਖਾਲੀ ਪਲਾਟ ‘ਚੋਂ ਮਿਲੀ ਨੌਜਵਾਨ ਦੀ ਕੱਟੀ ਲਾਸ਼, ਬਾਲਟੀ ‘ਚੋਂ ਮਿਲਿਆ ਸਿਰ

ਖਾਲੀ ਪਲਾਟ ‘ਚੋਂ ਮਿਲੀ ਨੌਜਵਾਨ ਦੀ ਕੱਟੀ ਲਾਸ਼, ਬਾਲਟੀ ‘ਚੋਂ ਮਿਲਿਆ ਸਿਰ

ਲੁਧਿਆਣਾ (ਦ ਸਟੈਲਰ ਨਿਊਜ਼)। ਲੁਧਿਆਣਾ ਦੀ ਭਾਰਤੀ ਕਲੋਨੀ ਵਿੱਚ ਇੱਕ ਖਾਲੀ ਪਲਾਟ ਵਿੱਚੋਂ ਇੱਕ ਨੌਜਵਾਨ ਦੀ ਕੱਟੀ ਲਾਸ਼ ਪੁਲਿਸ ਨੂੰ ਬਰਾਮਦ ਹੋਈ ਹੈ। ਲਾਸ਼ ਦੇ ਟੁਕੜੇ ਕਰਕੇ ਇੱਕ ਖਾਲੀ ਪਲਾਟ ਵਿੱਚ ਸੁੱਟੇ ਗਏ ਅਤੇ ਸਿਰ ਬਾਲਟੀ ਵਿੱਚੋਂ ਮਿਲਿਆ ਹੈ। ਮ੍ਰਿਤਕ ਦੀ ਪਛਾਣ ਦਵਿੰਦਰ ਸਿੰਘ ਵਜੋ ਹੋਈ ਹੈ। ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਦਵਿੰਦਰ ਦੇ ਪਰਿਵਾਰ ਤੋਂ ਵੀ ਪੁੱਛਗਿੱਛ ਕਰ ਰਹੀ ਹੈ।

Advertisements

ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦਾ ਆਖਣਾ ਹੈ ਕਿ ਦਵਿੰਦਰ ਸਿੰਘ ਪਿਛਲੇ ਦਿਨੀ ਮੁੰਬਈ ਤੋਂ ਲੁਧਿਆਣਾ ਆਇਆ ਸੀ। ਦਵਿੰਦਰ ਸਿੰਘ ਤਰਖਾਣ ਦਾ ਕੰਮ ਕਰਦਾ ਹੈ। ਮੁੰਬਈ ਤੋਂ ਵਾਪਸ ਆਉਣ ਤੋਂ ਬਾਅਦ ਉਹ ਆਪਣੇ ਘਰ ਸਿਰਫ਼ 15 ਮਿੰਟ ਰਿਹਾ ਅਤੇ ਫਿਰ ਚਲਾ ਗਿਆ। ਅੱਜ ਸਵੇਰੇ ਉਸਦੀ ਲਾਸ਼ ਇੱਕ ਖਾਲੀ ਪਲਾਟ ਵਿੱਚੋਂ ਟੁਕੜਿਆਂ ਵਿੱਚ ਮਿਲੀ। ਮ੍ਰਿਤਕ ਦੀ ਲਾਸ਼ ਤਿੰਨ ਹਿੱਸਿਆਂ ਵਿੱਚ ਹੈ। ਸਥਾਨਕ ਪੁਲਿਸ ਆਸ-ਪਾਸ ਦੇ ਲੋਕਾਂ ਤੋਂ ਪੁੱਛਗਿੱਛ ਕਰ ਰਹੀ ਹੈ। 

ਪੁਲਿਸ ਦਾ ਆਖਣਾ ਹੈ ਕਿ ਕੁਝ ਦਿਨ ਪਹਿਲਾਂ ਹੀ ਦਵਿੰਦਰ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੇ ਲੁਧਿਆਣਾ ਦੇ ਸਲੇਮ ਟਾਪਰੀ ਥਾਣੇ ‘ਚ ਉਸ ਦੀ ਗੁਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ, ਜਿਸ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕੀਤੀ। ਉਹਨਾਂ ਨੂੰ ਅੱਜ ਇਤਲਾਹ ਮਿਲੀ ਕਿ ਲੁਧਿਆਣਾ ਦੇ ਜਲੰਧਰ ਪਾਈਪਾਸ ਦੇ ਕੋਲ ਭਾਰਤੀ ਕਲੋਨੀ ਦੇ ਖਾਲੀ ਪਲਾਟ ਦੇ ਇੱਕ ਬੋਰੇ ਦੇ ਵਿੱਚ ਲਾਸ਼ ਪਈ ਹੈ। ਜਿਸ ਤੋਂ ਬਾਅਦ ਮੌਕੇ ‘ਤੇ ਪੁਲਿਸ ਪਹੁੰਚੀ। 

ਪਰਿਵਾਰਿਕ ਮੈਂਬਰਾਂ ਦਾ ਆਖਣਾ ਹੈ ਕਿ ਉਹਨਾਂ ਨੂੰ ਦਵਿੰਦਰ ਸਿੰਘ ਦੇ ਦੋਸਤ ਸ਼ੇਰਾ ਨਾਮਕ ਵਿਅਕਤੀ ‘ਤੇ ਸ਼ੱਕ ਹੈ। ਜਿਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ,ਜਿਸ ਵਿੱਚ ਦਵਿੰਦਰ ਸਿੰਘ ਦਾ ਦੋਸਤ ਅਤੇ ਉਸਦੀ ਪਤਨੀ ਇੱਕ ਮੋਟਰਸਾਈਕਲ ‘ਤੇ ਸਵਾਰ ਹੋ ਕੇ ਇਕ ਵੱਡੀ ਬੋਰੀ ਮੋਟਰਸਾਈਕਲ ‘ਤੇ ਰੱਖ ਕੇ ਘਰੋਂ ਕੁਝ ਲੈ ਕੇ ਬਾਹਰ ਨੂੰ ਨਿਕਲ ਰਹੇ ਹਨ। ਮੁੱਢਲੀ ਪੁਲਿਸ ਜਾਂਚ ਤੋਂ ਪਤਾ ਲੱਗਾ ਹੈ ਕਿ ਮ੍ਰਿਤਕ ਦਾ ਦੋਸਤ ਸ਼ੇਰਾ ਨੇੜਲੀ ਗਲੀ ਵਿੱਚ ਰਹਿੰਦਾ ਸੀ। 

LEAVE A REPLY

Please enter your comment!
Please enter your name here