Monday, October 19, 2026
Home Crime ਪੁਲਿਸ ਅਤੇ ਗੈਂਗਸਟਰਾਂ ਵਿਚਕਾਰ ਮੁਠਭੇੜ, 2 ਗੈਂਗਸਟਰ ਗ੍ਰਿਫ਼ਤਾਰ

ਪੁਲਿਸ ਅਤੇ ਗੈਂਗਸਟਰਾਂ ਵਿਚਕਾਰ ਮੁਠਭੇੜ, 2 ਗੈਂਗਸਟਰ ਗ੍ਰਿਫ਼ਤਾਰ

ਜਲੰਧਰ (ਦ ਸਟੈਲਰ ਨਿਊਜ਼)। ਜਲੰਧਰ ਵਿੱਚ ਪੁਲਿਸ ਅਤੇ ਗੈਂਗਸਟਰਾਂ ਵਿਚਕਾਰ ਮੁਠਭੇੜ  ਹੋਈ। ਜਿਸ ਵਿੱਚ ਦੋਵਾਂ ਪਾਸਿਓਂ ਤਾਬੜਤੋੜ ਗੋਲੀਆਂ  ਚਲਾਈਆਂ ਗਈਆਂ। ਫਾਇਰਿੰਗ ਦੌਰਾਨ ਇੱਕ ਬਦਮਾਸ਼ ਗੋਲੀ ਲੱਗਣ ਕਾਰਨ ਜ਼ਖਮੀ ਹੋਇਆ ਹੈ। ਘਟਨਾ ਦਿਓਲ ਨਗਰ ਵਿਸ਼ਕਰਮਾ ਮੰਦਰ ਦੇ ਨੇੜੇ ਦੀ ਦੱਸੀ ਜਾ ਰਹੀ ਹੈ। ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੂੰ ਸੂਚਨਾ ਮਿਲੀ ਸੀ ਕਿ ਦਿਓਲ ਨਗਰ ਦੇ ਨੇੜੇ ਨਾਮੀ ਗੈਂਗ ਦੇ ਕੁਝ ਗੁਰਗੇ ਲੁਕੇ ਹੋਏ ਸਨ।

Advertisements

ਸੂਚਨਾ ਮਿਲਣ ਤੋਂ ਬਾਅਦ ਜਦੋਂ ਪੁਲਿਸ ਟੀਮ ਮੌਕੇ ਤੇ ਪਹੁੰਚੀ ਤਾਂ ਜਲੰਧਰ ਦੇ ਦਿਓਲ ਨਗਰ ਇਲਾਕੇ ਵਿੱਚ ਦੋਨਾਂ ਵਿਚਾਲੇ ਮੁਕਾਬਲਾ ਸ਼ੁਰੂ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਇੱਕ ਗੈਂਗਸਟਰ ਨੂੰ ਗੋਲੀ ਵੀ ਲੱਗੀ ਹੈ। ਮੁਠਭੇੜ ਤੋਂ ਬਾਅਦ ਪੁਲਿਸ ਨੇ 2 ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਟੀਮ ਭਾਰੀ ਸੁਰੱਖਿਆ ਬਲ ਦੇ ਨਾਲ ਮੌਕੇ ਤੇ ਮੌਜੂਦ ਹਨ।  

LEAVE A REPLY

Please enter your comment!
Please enter your name here