Saturday, October 24, 2026
Home Crime ਕਾਰ ਤੇ ਟਰੱਕ ਵਿਚਕਾਰ ਟੱਕਰ, ਸਾਫਟਵੇਅਰ ਇੰਜੀਨੀਅਰ ਦੀ ਮੌਤ

ਕਾਰ ਤੇ ਟਰੱਕ ਵਿਚਕਾਰ ਟੱਕਰ, ਸਾਫਟਵੇਅਰ ਇੰਜੀਨੀਅਰ ਦੀ ਮੌਤ

ਕਰਨਾਟਕ (ਦ ਸਟੈਲਰ ਨਿਊਜ਼)। ਕਰਨਾਟਕ ਵਿੱਚ ਇਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ ਮਲੋਟ ਦੇ ਰਹਿਣ ਵਾਲੇ ਨੌਜਵਾਨ ਸਾਫਟਵੇਅਰ ਇੰਜੀਨੀਅਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਮਲੋਟ ਨਿਵਾਸੀ ਅਭੀਰ ਨਰੂਲਾ (25) ਵਜੋਂ ਹੋਈ ਹੈ।

Advertisements

ਪ੍ਰਾਪਤ ਜਾਣਕਾਰੀ ਮੁਤਾਬਕ ਇਹ ਹਾਦਸਾ ਸੋਮਵਾਰ ਸਵੇਰੇ ਕਰੀਬ ਛੇ ਵਜੇ ਕਰਨਾਟਕ ਦੇ ਤੁਮਕੁਰ ਜ਼ਿਲ੍ਹੇ ਵਾਪਰਿਆ। ਦੱਸਿਆ ਗਿਆ ਹੈ ਕਿ ਅਭੀਰ ਆਪਣੇ ਸਾਥੀਆਂ ਸਮੇਤ ਤਟਵਰਤੀ ਖੇਤਰਾਂ ਦੀ ਯਾਤਰਾ ਤੋਂ ਬਾਅਦ ਬੈਂਗਲੁਰੂ ਵੱਲ ਵਾਪਸ ਆ ਰਿਹਾ ਸੀ।

ਇਸ ਦੌਰਾਨ ਉਨ੍ਹਾਂ ਦੀ ਕਾਰ ਇੱਕ ਟਰੱਕ ਨਾਲ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਵਿੱਚ ਸਵਾਰ ਤਿੰਨ ਲੋਕਾਂ ਦੀ ਮੌਕੇ ‘ਤੇ ਹੀ ਦਰਦਨਾਕ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਅਭੀਰ ਨਰੂਲਾ, ਅਨਿਕੇਤ ਅਤੇ ਸਨਮੁਖਥੀ (35) ਵਜੋਂ ਹੋਈ ਹੈ। ਇਸ ਦੁਖਦਾਈ ਘਟਨਾ ਦੀ ਖ਼ਬਰ ਮਿਲਦਿਆਂ ਹੀ ਮਲੋਟ ਸ਼ਹਿਰ ਵਿੱਚ ਸੋਗ ਦੀ ਲਹਿਰ ਦੌੜ ਗਈ। ਅਭੀਰ ਨਰੂਲਾ ਦੇ ਪਿਤਾ ਪ੍ਰੋ. ਰਾਜੇਸ਼ ਨਰੂਲਾ ਵਰਤਮਾਨ ਸਮੇਂ ਜਲੰਧਰ ਵਿੱਚ ਪ੍ਰੋਫੈਸਰ ਵਜੋਂ ਸੇਵਾਵਾਂ ਨਿਭਾ ਰਹੇ ਹਨ।

LEAVE A REPLY

Please enter your comment!
Please enter your name here