Sunday, October 25, 2026
Home Crime ਤੇਜ਼ ਰਫ਼ਤਾਰ ਬੱਸ ਤੇ ਵੈਨ ਦੀ ਟੱਕਰ, 4 ਦੀ ਮੌਤ, 7 ਜ਼ਖ਼ਮੀ

ਤੇਜ਼ ਰਫ਼ਤਾਰ ਬੱਸ ਤੇ ਵੈਨ ਦੀ ਟੱਕਰ, 4 ਦੀ ਮੌਤ, 7 ਜ਼ਖ਼ਮੀ

ਮੱਧ ਪ੍ਰਦੇਸ਼ (ਦ ਸਟੈਲਰ ਨਿਊਜ਼)। ਮੱਧ ਪ੍ਰਦੇਸ਼ ਦੇ ਭਿੰਡ ਜ਼ਿਲ੍ਹੇ ਵਿੱਚ ਬੀਤੀ ਰਾਤ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਹਾਦਸੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਸੱਤ ਹੋਰ ਜ਼ਖ਼ਮੀ ਹੋ ਗਏ। ਇਹ ਹਾਦਸਾ ਨੈਸ਼ਨਲ ਹਾਈਵੇਅ-719 ’ਤੇ ਉਸ ਸਮੇਂ ਵਾਪਰਿਆ ਜਦੋਂ ਇੱਕ ਤੇਜ਼ ਰਫ਼ਤਾਰ ਖਾਲੀ ਬੱਸ ਨੇ ਵੈਨ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ।

Advertisements

ਵੈਨ ਵਿੱਚ ਸਵਾਰ ਲੋਕ ਗਵਾਲੀਅਰ ਤੋਂ ਭਿੰਡ ਜਾ ਰਹੇ ਸਨ, ਜਦੋਂ ਕਿ ਬੱਸ ਬਾਰਾਤੀਆਂ ਨੂੰ ਛੱਡ ਕੇ ਵਾਪਸ ਆ ਰਹੀ ਸੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਵੈਨ ਪੂਰੀ ਤਰ੍ਹਾਂ ਚਕਨਾਚੂਰ ਹੋ ਗਈ ਅਤੇ ਸਵਾਰੀਆਂ ਅੰਦਰ ਹੀ ਫਸ ਗਈਆਂ। ਪੁਲੀਸ ਮੁਤਾਬਕ ਤੇਜ਼ ਰਫ਼ਤਾਰ ਹੀ ਇਸ ਹਾਦਸੇ ਦਾ ਮੁੱਖ ਕਾਰਨ ਰਹੀ ਹੈ ਅਤੇ ਗੰਭੀਰ ਜ਼ਖ਼ਮੀਆਂ ਨੂੰ ਇਲਾਜ ਲਈ ਗਵਾਲੀਅਰ ਰੈਫਰ ਕੀਤਾ ਗਿਆ ਹੈ।

LEAVE A REPLY

Please enter your comment!
Please enter your name here