Tuesday, October 6, 2026
Home Crime 23 ਦਿਨਾਂ ‘ਚ ਬੰਗਲਾਦੇਸ਼ ‘ਚ ਹਿੰਦੂ ਨੌਜਵਾਨ ਦਾ 7ਵਾਂ ਕਤਲ

23 ਦਿਨਾਂ ‘ਚ ਬੰਗਲਾਦੇਸ਼ ‘ਚ ਹਿੰਦੂ ਨੌਜਵਾਨ ਦਾ 7ਵਾਂ ਕਤਲ

ਦਿੱਲੀ (ਦ ਸਟੈਲਰ ਨਿਊਜ਼)। ਬੰਗਲਾਦੇਸ਼ ਦੇ ਫੇਨੀ ਜ਼ਿਲ੍ਹੇ ਦੇ ਦਗਨਭੂਈਆਂ ਵਿੱਚ ਐਤਵਾਰ ਰਾਤ ਨੂੰ ਅਣਪਛਾਤੇ ਹਮਲਾਵਰਾਂ ਨੇ 28 ਸਾਲਾ ਹਿੰਦੂ ਵਿਅਕਤੀ ਸਮੀਰ ਕੁਮਾਰ ਦਾਸ ਨੂੰ ਕੁੱਟਿਆ ਅਤੇ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ।

Advertisements

ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਸਮੀਰ ਐਤਵਾਰ ਸ਼ਾਮ 7 ਵਜੇ ਆਪਣਾ ਆਟੋਰਿਕਸ਼ਾ ਲੈ ਕੇ ਘਰੋਂ ਨਿਕਲਿਆ ਸੀ। ਜਦੋਂ ਉਹ ਦੇਰ ਰਾਤ ਤੱਕ ਘਰ ਨਹੀਂ ਪਰਤਿਆ ਤਾਂ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਅਤੇ ਉਸਦੀ ਲਾਸ਼ ਸਵੇਰੇ 2 ਵਜੇ ਦੇ ਕਰੀਬ ਜਗਤਪੁਰ ਪਿੰਡ ਦੇ ਇੱਕ ਖੇਤ ਵਿੱਚ ਮਿਲੀ।

ਦਗਨਭੂਈਆਂ ਥਾਣੇ ਦੇ ਇੱਕ ਪੁਲਿਸ ਅਧਿਕਾਰੀ ਅਨੁਸਾਰ ਸਮੀਰ ਦੇ ਕਤਲ ਵਿੱਚ ਦੇਸੀ ਹਥਿਆਰਾਂ ਦੀ ਵਰਤੋਂ ਕੀਤੀ ਗਈ ਸੀ ਅਤੇ ਇਹ ਕਤਲ ਯੋਜਨਾਬੱਧ ਤਰੀਕਾ ਨਾਲ ਕੀਤਾ ਗਿਆ ਹੈ। ਇਸ ਮਾਮਲੇ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਅਤੇ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਬੀਤੇ 23 ਦਿਨਾਂ ਵਿੱਚ ਬੰਗਲਾਦੇਸ਼ ਵਿੱਚ ਹਿੰਦੂ ਨੌਜਵਾਨਾ ਦਾ ਹੋਇਆ 7ਵਾਂ ਕਤਲ ਹੈ।

LEAVE A REPLY

Please enter your comment!
Please enter your name here