Sunday, October 4, 2026
Home Crime ਗੋਦਾਮ ‘ਚ ਖੜੀ ਟਰਾਲੀ ‘ਚ ਵੱਜੀ ਕਾਰ, ਉੱਡੇ ਪਰਖੱਚੇ, ਜਾਨੀ ਨੁਕਸਾਨ ਹੋਣ...

ਗੋਦਾਮ ‘ਚ ਖੜੀ ਟਰਾਲੀ ‘ਚ ਵੱਜੀ ਕਾਰ, ਉੱਡੇ ਪਰਖੱਚੇ, ਜਾਨੀ ਨੁਕਸਾਨ ਹੋਣ ਤੋਂ ਬਚਾਅ

ਗੁਰਦਾਸਪੁਰ (ਦ ਸਟੈਲਰ ਨਿਊਜ਼)। ਗੁਰਦਾਸਪੁਰ ਦੇ ਕਲਾਨੌਰ ਰੋਡ ’ਤੇ ਗੋਦਾਮ ਵਿੱਚ ਲੇਬਰ ਦੀ ਕਮੀ ਕਾਰਨ ਕਈ-ਕਈ ਦਿਨ ਟਰੱਕ ਟਰਾਲੀਆਂ ਨੂੰ ਖੜੇ ਰਹਿੰਦੇ ਹਨ, ਜਿਸ ਕਰਕੇ ਗੋਦਾਮ ਦੇ ਦੋਨਾਂ ਪਾਸੇ ਦੋ-ਦੋ ਕਿਲੋਮੀਟਰ ਤੱਕ ਲੰਬੀਆਂ ਕਤਾਰਾਂ ਲੱਗ ਜਾਂਦੀਆਂ ਹਨ।

Advertisements

ਅੱਧੀ ਸੜਕ ਘੇਰੇ ਹੋਣ ਕਾਰਨ ਇਹ ਕਤਾਰਾਂ ਦੁਰਘਟਨਾਵਾਂ ਦਾ ਵੀ ਕਾਰਨ ਬਣਦੀਆਂ ਹਨ। ਬੀਤੀ ਰਾਤ ਵੀ ਇਸੇ ਕਤਾਰ ਵਿੱਚ ਸਭ ਤੋਂ ਪਿੱਛੇ ਖੜੀ ਇੱਕ ਟਰਾਲੀ ਵਿੱਚ ਗੁਰਦਾਸਪੁਰ ਸਾਈਡ ਤੋਂ ਆ ਰਹੀ ਇੱਕ ਕਾਰ ਆ ਵੱਜੀ ਜਿਸ ਕਾਰਨ ਕਾਰ ਦੇ ਪਰਖੱਚੇ ਉੱਡ ਗਏ ਪਰ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ।

ਉਥੇ ਹੀ ਮੌਕੇ ’ਤੇ ਪਹੁੰਚੇ ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਯੂਥ ਸੂਬਾ ਪ੍ਰਧਾਨ ਇੰਦਰਪਾਲ ਸਿੰਘ ਬੈਂਸ ਨੇ ਕਿਹਾ ਕਿ ਪਿਛਲੇ ਸੀਜ਼ਨ ਵਿੱਚ ਇੱਥੇ ਇੱਕ ਦੁਰਘਟਨਾ ਦੌਰਾਨ ਨੌਜਵਾਨ ਦੀ ਮੌਤ ਹੋਈ ਸੀ ਅਤੇ ਇਸ ਸੀਜ਼ਨ ਵਿੱਚ ਵੀ ਚਾਰ ਪੰਜ ਦਿਨਾਂ ਵਿੱਚ ਇਹ ਤਿੰਨ ਦੁਰਘਟਨਾਵਾਂ ਹੋ ਚੁੱਕੀਆਂ ਹਨ। ਬੋਰੀਆਂ ਲੱਦੇ ਟਰੱਕ ਟਰਾਲੀਆਂ ਝੋਨੇ ਅਤੇ ਕਣਕ ਦੇ ਸੀਜਨ ਵਿੱਚ ਅੱਧੀ ਸੜਕ ਘੇਰ ਕੇ ਖੜੇ ਹੁੰਦੇ ਹਨ ਕਿਉਂਕਿ ਇਹਨਾਂ ਦੀ ਪਾਰਕਿੰਗ ਦਾ ਕੋਈ ਇੰਤਜ਼ਾਮ ਨਹੀਂ ਹੈ ਅਤੇ ਲੇਬਰ ਦੀ ਕਮੀ ਹੋਣ ਕਾਰਨ ਇਹ ਗੱਡੀਆਂ ਚਾਰ ਚਾਰ ਦਿਨ ਬਾਅਦ ਖਾਲੀ ਹੁੰਦੀਆਂ ਹਨ।

ਉਹਨਾਂ ਮੰਗ ਕੀਤੀ ਕਿ ਲਗਾਤਾਰ ਹੋ ਰਹੀਆਂ ਦੁਰਘਟਨਾਵਾਂ ਨੂੰ ਦੇਖਦੇ ਹੋਏ ਇੱਥੇ ਪੁਖਤਾ ਇੰਤਜ਼ਾਮ ਕੀਤੇ ਜਾਣ ਅਤੇ ਗੋਦਾਮ ਅਤੇ ਸੈਲਰ ਮਾਲਕ ਨੂੰ ਲੋੜ ਅਨੁਸਾਰ ਲੇਬਰ ਦਾ ਇੰਤਜ਼ਾਮ ਕਰਨ ਦੀ ਹਿਦਾਇਤ ਦਿੱਤੀ ਜਾਏ। 

LEAVE A REPLY

Please enter your comment!
Please enter your name here