Sunday, October 25, 2026
Home Crime ਨਕਾਬਪੋਸ਼ਾਂ ਨੇ ਢਾਬੇ ’ਤੇ ਚਲਾਈਆਂ ਗੋਲੀਆਂ, ਜਾਨੀ ਨੁਕਸਾਨ ਤੋਂ ਬਚਾਅ

ਨਕਾਬਪੋਸ਼ਾਂ ਨੇ ਢਾਬੇ ’ਤੇ ਚਲਾਈਆਂ ਗੋਲੀਆਂ, ਜਾਨੀ ਨੁਕਸਾਨ ਤੋਂ ਬਚਾਅ

ਖੰਨਾ (ਦ ਸਟੈਲਰ ਨਿਊਜ਼)। ਪੰਜਾਬ ਵਿੱਚ ਲਗਾਤਾਰ ਅਪਰਾਧਿਕ ਘਟਨਾਵਾਂ ਵੱਧ ਰਹੀਆਂ ਹਨ। ਇਸੇ ਤਰ੍ਹਾਂ ਦੀ ਹੀ ਇਕ ਖ਼ਬਰ ਖੰਨਾ ਤੋਂ ਸਾਹਮਣੇ ਆਈ ਹੈ, ਜਿੱਥੇ ਨਕਾਬਪੋਸ਼ਾਂ ਨੇ ਇੱਕ ਢਾਬੇ ’ਤੇ ਗੋਲੀਆਂ ਚਲਾਈਆਂ। ਸ਼ੁਕਰ ਹੈ ਕੇ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਹੈ। ਪਰ ਇਸ ਮਾਮਲੇ ਮਗਰੋਂ ਇਲਾਕੇ ਵਿੱਚ ਦਹਿਸ਼ਤ ਦਾ  ਮਾਹੌਲ ਬਣ ਗਿਆ ਹੈ। 

Advertisements

ਮਿਲੀ ਜਾਣਕਾਰੀ ਅਨੁਸਾਰ ਖੰਨਾ ਵਿੱਚ ਜੀਟੀ ਰੋਡ ਤੇ ਸਥਿਤ ਮਸ਼ਹੂਰ ਪ੍ਰੇਮ ਢਾਬੇ ਦੇ ਉੱਤੇ ਫਾਇਰਿੰਗ ਦੀ ਘਟਨਾ ਨੂੰ ਦੋ ਨਕਾਬਪੋਸ਼ ਮੋਟਰਸਾਈਕਲ ਸਵਾਰਾਂ ਵੱਲੋਂ ਅੰਜਾਮ ਦਿੱਤਾ ਗਿਆ, ਮੌਕੇ ’ਤੇ ਪਹੁੰਚੀ ਪੁਲਿਸ ਵੱਲੋਂ ਜਾਂਚ ਜਾਰੀ ਹੈ। 

ਮਾਮਲੇ ਸਬੰਧੀ ਪੀੜਤ ਵਿਅਕਤੀ ਨੇ ਦੱਸਿਆ ਕਿ ਮੋਟਰਸਾਈਕਲ ’ਤੇ ਸਵਾਰ ਦੋ ਨਕਾਬਪੋਸ਼ ਵਿਅਕਤੀਆਂ ਵੱਲੋਂ ਢਾਬੇ ਉੱਤੇ ਚਾਰ ਰਾਊਂਡ ਫਾਇਰ ਕੀਤੇ ਗਏ ਅਤੇ ਜਦੋਂ ਉਹ ਗੋਲੀਆਂ ਚਲਾ ਰਹੇ ਸਨ ਤਾਂ ਉਹ ਡਰ ਕੇ ਦੂਜੇ ਪਾਸੇ ਨੂੰ ਭੱਜ ਗਿਆ। ਗੋਲੀਆਂ ਚਲਾਉਣ ਵਾਲਿਆਂ ਨੇ ਚਾਰ ਗੋਲੀਆਂ ਢਾਬੇ ਉੱਤੇ ਚਲਾਈਆਂ ਇਸ ਮਗਰੋਂ ਉਹ ਆਪਣੇ ਮੋਟਰਸਾਈਕਲ ’ਤੇ ਫਰਾਰ ਹੋ ਗਏ। ਪੁਲਿਸ ਜਾਂਚ ਜਾਰੀ ਹੈ।

ਖੰਨਾ ’ਤੇ ਜੀਟੀ ਰੋਡ ਤੇ ਸਥਿਤ ਪ੍ਰੇਮ ਢਾਬੇ ਤੇ ਹੋਈ ਫਾਇਰਿੰਗ ਮਾਮਲੇ ਦੇ ਵਿੱਚ ਜਾਣਕਾਰੀ ਦਿੰਦੇ ਹੋਏ ਖੰਨਾ ਦੇ ਡੀਐਸਪੀ ਮੋਹਿਤ ਸਿੰਗਲਾ ਨੇ ਕਿਹਾ ਕਿ ਢਾਬੇ ਦੇ ਮਾਲਕ ਨੂੰ ਸ਼ਗਨਪ੍ਰੀਤ ਵੱਲੋਂ ਫਿਰੌਤੀ ਦੀ ਕਾਲ ਆਈ ਸੀ ਜਿਸ ਤੋਂ ਬਾਅਦ ਇਹ ਘਟਨਾ ਹੋਈ ਹੈ।

LEAVE A REPLY

Please enter your comment!
Please enter your name here