Saturday, October 31, 2026
Home Crime ਅੰਤਰਰਾਸ਼ਟਰੀ ਹਥਿਆਰ ਤਸਕਰੀ ਰੈਕੇਟ ਦਾ ਪਰਦਾਫਾਸ਼, ਹਥਿਆਰਾਂ ਸਮੇਤ 4 ਕਾਬੂ

ਅੰਤਰਰਾਸ਼ਟਰੀ ਹਥਿਆਰ ਤਸਕਰੀ ਰੈਕੇਟ ਦਾ ਪਰਦਾਫਾਸ਼, ਹਥਿਆਰਾਂ ਸਮੇਤ 4 ਕਾਬੂ

ਦਿੱਲੀ(ਦ ਸਟੈਲਰ ਨਿਊਜ਼)। ਦਿੱਲੀ ਪੁਲਿਸ ਅੰਤਰਰਾਸ਼ਟਰੀ ਹਥਿਆਰ ਤਸਕਰੀ ਰੈਕੇਟ ਦਾ ਪਰਦਾਫਾਸ਼ ਕੀਤਾ ਹੈ।ਜਿਸ ਕਾਰਨ  ਦਿੱਲੀ-ਐਨਸੀਆਰ ਵਿੱਚ ਇੱਕ ਵੱਡੀ ਗੈਂਗ ਵਾਰ ਨੂੰ ਹੋਣੋ ਰੋਕ ਦਿੱਤਾ ਹੈ। ਪੁਲਿਸ ਨੇ ਦੱਸਿਆ ਕਿ ਪਾਕਿਸਤਾਨ ਤੋਂ ਆਧੁਨਿਕ ਹਥਿਆਰਾਂ ਦੀ ਇੱਕ ਵੱਡੀ ਖੇਪ ਜ਼ਬਤ ਕੀਤੀ ਗਈ ਸੀ, ਜਿਸ ਨੂੰ ਡਰੋਨ ਰਾਹੀਂ ਪੰਜਾਬ ਲਿਆਂਦਾ ਗਿਆ ਸੀ ਅਤੇ ਇਹ ਖੇਪ ਦਿੱਲੀ ਦੇ ਗੈਂਗਸਟਰਾਂ ਲਾਰੈਂਸ ਬਿਸ਼ਨੋਈ, ਬੰਬੀਹਾ, ਗੋਗੀ, ਹਿਮਾਂਸ਼ੂ ਭਾਊ ਅਤੇ ਟਿੱਲੂ ਤਾਜਪੁਰੀਆ ਦੇ ਗੈਂਗਾਂ ਨੂੰ ਭੇਜੀ ਜਾਣੀ ਸੀ।

Advertisements

ਪੁਲਿਸ ਨੇ ਦੱਸਿਆ ਕਿ ਇਸ ਤਸਕਰੀ ਕਾਰਵਾਈ ਦੇ ਮਾਸਟਰਮਾਈਂਡ ਪਾਕਿਸਤਾਨ ਅਤੇ ਦੁਬਈ ਵਿੱਚ ਲੁਕੇ ਹੋਏ ਹਨ।ਕ੍ਰਾਈਮ ਬ੍ਰਾਂਚ ਦੇ ਸੂਤਰਾਂ ਨੇ ਦੱਸਿਆ ਕਿ 15 ਨਵੰਬਰ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਅੰਮ੍ਰਿਤਸਰ ਨੇੜੇ ਡਰੋਨ ਰਾਹੀਂ ਹਥਿਆਰ ਸੁੱਟੇ ਗਏ ਹਨ। ਤੁਰੰਤ ਛਾਪੇਮਾਰੀ ਤੋਂ ਬਾਅਦ ਖੇਪ ਬਰਾਮਦ ਹੋਈ। ਜ਼ਬਤ ਕੀਤੇ ਗਏ ਹਥਿਆਰਾਂ ਵਿੱਚ 20 ਚੀਨੀ-ਬਣੀਆਂ AK-47 ਰਾਈਫਲਾਂ, 15 ਤੁਰਕੀ-ਬਣੀਆਂ ਗਲੌਕ ਪਿਸਤੌਲ, 10 ਮੈਗਜ਼ੀਨ, 500 ਰਾਊਂਡ ਗੋਲਾ ਬਾਰੂਦ, ਪੰਜ ਗ੍ਰਨੇਡ ਅਤੇ ਦੋ ਡਰੋਨ ਕਿੱਟਾਂ ਸ਼ਾਮਲ ਹਨ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਮਨਦੀਪ, ਦਲਵਿੰਦਰ, ਰੋਹਨ ਅਤੇ ਅਜੈ ਉਰਫ਼ ਮੋਨੂੰ ਵਜੋਂ ਹੋਈ ਹੈ। ਇਹ ਸਾਰੇ ਪੰਜਾਬ, ਉੱਤਰ ਪ੍ਰਦੇਸ਼ ਅਤੇ ਦਿੱਲੀ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ।

LEAVE A REPLY

Please enter your comment!
Please enter your name here