Sunday, October 25, 2026
Home Crime ਨੇਪਾਲ ‘ਚ 3 ਨੌਜਵਾਨਾਂ ਨੇ ਖੁਦ ਨੂੰ ਲਗਾਈ ਅੱਗ, 2 ਦੀ ਮੌਤ,...

ਨੇਪਾਲ ‘ਚ 3 ਨੌਜਵਾਨਾਂ ਨੇ ਖੁਦ ਨੂੰ ਲਗਾਈ ਅੱਗ, 2 ਦੀ ਮੌਤ, 1 ਗੰਭੀਰ ਰੂਪ ‘ਚ ਝੁਲਸਿਆ

ਕਾਠਮਾਂਡੂ (ਦ ਸਟੈਲਰ ਨਿਊਜ਼)। ਨੇਪਾਲ ਵਿੱਚ ਪਿਛਲੇ ਤਿੰਨ ਦਿਨਾਂ ਵਿੱਚ ਤਿੰਨ ਨੌਜਵਾਨਾਂ ਨੇ ਆਪਣੇ ਉੱਪਰ ਪੈਟਰੋਲ ਪਾ ਕੇ ਆਤਮ-ਦਾਹ ਦੀ ਕੋਸ਼ਿਸ਼ ਕੀਤੀ। ਇਨ੍ਹਾਂ ਵਿੱਚੋਂ ਦੋ ਨੌਜਵਾਨਾਂ ਦੀ ਇਲਾਜ ਦੌਰਾਨ ਮੌਤ ਹੋ ਗਈ, ਜਦਕਿ ਇੱਕ ਨੌਜਵਾਨ ਗੰਭੀਰ ਰੂਪ ਵਿੱਚ ਝੁਲਸਿਆ ਹੋਇਆ ਹਸਪਤਾਲ ਵਿੱਚ ਭਰਤੀ ਹੈ।

Advertisements

ਪ੍ਰਧਾਨ ਮੰਤਰੀ ਬਾਲੇਂਦਰ ਸ਼ਾਹ ‘ਬਾਲੇਨ’ ਦੇ ਅਸਤੀਫੇ ਦੀ ਮੰਗ ਤੇਜ਼ ਹੋ ਗਈ ਹੈ। ਰਾਜਧਾਨੀ ਕਾਠਮਾਂਡੂ ਵਿੱਚ ਨੌਜਵਾਨ ਪ੍ਰਦਰਸ਼ਨ ਕਰ ਰਹੇ ਹਨ, ਉੱਥੇ ਹੀ ਵਿਰੋਧੀ ਪਾਰਟੀ ਨੇਪਾਲੀ ਕਾਂਗਰਸ ਨੇ ਸਰਕਾਰ ‘ਤੇ ਨੌਜਵਾਨਾਂ ਵਿੱਚ ਉਮੀਦ ਅਤੇ ਭਰੋਸਾ ਜਗਾਉਣ ਵਿੱਚ ਅਸਫਲ ਰਹਿਣ ਦਾ ਦੋਸ਼ ਲਗਾਇਆ ਹੈ। ਜੈਨ-ਜ਼ੀ ਨੇਪਾਲ ਸੰਗਠਨ ਨੇ ਪ੍ਰਧਾਨ ਮੰਤਰੀ ਬਾਲੇਨ ਸ਼ਾਹ ‘ਤੇ ਜਨ-ਵਿਰੋਧੀ ਅਤੇ ਤਾਨਾਸ਼ਾਹੀ ਤਰੀਕੇ ਨਾਲ ਸ਼ਾਸਨ ਚਲਾਉਣ ਦਾ ਦੋਸ਼ ਲਗਾਇਆ ਹੈ । ਸੰਗਠਨ ਦਾ ਕਹਿਣਾ ਹੈ ਕਿ ਬਜਟ ਅਤੇ ਨੀਤੀਆਂ ਵਿੱਚ ਨੌਜਵਾਨਾਂ ਦੇ ਰੁਜ਼ਗਾਰ ਅਤੇ ਆਮਦਨ ਵਧਾਉਣ ਲਈ ਕੋਈ ਠੋਸ ਕਦਮ ਨਹੀਂ ਚੁੱਕੇ ਗਏ।

LEAVE A REPLY

Please enter your comment!
Please enter your name here