Friday, October 2, 2026
Home Crime ‘All is Well…’, ਪੰਜਾਬ ਪੁਲਿਸ ਨੇ ਇੰਸਪੈਕਟਰ ਸੁਨੀਤਾ ਰਾਣੀ ਨੂੰ ਕੀਤਾ ਬਰਖਾਸਤ

‘All is Well…’, ਪੰਜਾਬ ਪੁਲਿਸ ਨੇ ਇੰਸਪੈਕਟਰ ਸੁਨੀਤਾ ਰਾਣੀ ਨੂੰ ਕੀਤਾ ਬਰਖਾਸਤ

ਮੋਗਾ (ਦ ਸਟੈਲਰ ਨਿਊਜ਼)। ਮੋਗਾ ਦੇ ਕੋਰਟ ਈਸੇ ਖਾਂ ਦੇ ਥਾਣੇ ਤੋਂ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਫੜੀ ਗਈ ਇੰਸਪੈਕਟਰ ਸੁਨੀਤਾ ਰਾਣੀ ਤੇ ਵੱਡੀ ਕਾਰਵਾਈ ਹੋਈ ਹੈ। ਪੰਜਾਬ ਪੁਲਿਸ ਨੇ ਸੁਨੀਤਾ ਰਾਣੀ ਨੂੰ ‘All is Well…’ ਵਾਲੀ ਵੀਡੀਓ ਤੋਂ ਬਾਅਦ ਤੁਰੰਤ ਪ੍ਰਭਾਵ ਨਾਲ ਕਾਰਵਾਈ ਕਰਦੇ ਹੋਏ ਬਰਖਾਸਤ ਕਰ ਦਿੱਤਾ ਹੈ। ਹੁਕਮ ਵਿੱਚ ਵਿਜੀਲੈਂਸ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਦਿੱਤੇ ਗਏ ਸੁਨੀਤਾ ਰਾਣੀ ਦੇ ਜਵਾਬ ਨੂੰ ਬੇਤੁਕਾ ਦੱਸਿਆ ਗਿਆ। ਇਸ ਵਿੱਚ ਕਿਹਾ ਗਿਆ ਹੈ ਕਿ ਇਸ ਵਿਵਹਾਰ ਨੇ ਪੁਲਿਸ ਫੋਰਸ ਵਿੱਚ ਅਨੁਸ਼ਾਸਨ ਨੂੰ ਠੇਸ ਪਹੁੰਚਾਈ, ਵਿਭਾਗ ਪ੍ਰਤੀ ਜਨਤਕ ਧਾਰਨਾ ਨੂੰ ਨੁਕਸਾਨ ਪਹੁੰਚਾਇਆ ਅਤੇ ਹੋਰ ਕਰਮਚਾਰੀਆਂ ਨੂੰ ਵੀ ਨਕਾਰਾਤਮਕ ਤੌਰ ‘ਤੇ ਪ੍ਰਭਾਵਿਤ ਕਰ ਸਕਦਾ ਹੈ। ਫਰੀਦਕੋਟ ਰੇਂਜ ਦੇ ਆਈਜੀਪੀ ਨੀਲਾਂਬਰੀ ਜਗਦਲੇ ਨੇ ਇਹ ਹੁਕਮ ਉਨ੍ਹਾਂ ਨਿਯਮਾਂ ਅਧੀਨ ਪਾਸ ਕੀਤਾ, ਜੋ ਨਿਯਮਤ ਵਿਭਾਗੀ ਜਾਂਚ ਤੋਂ ਬਿਨਾਂ ਬਰਖਾਸਤਗੀ ਦੀ ਆਗਿਆ ਦਿੰਦੇ ਹਨ।

Advertisements

ਦੱਸ ਦਈਏ ਕਿ ਸੁਨੀਤਾ ਰਾਣੀ ਨੂੰ ਮੋਗਾ ਜ਼ਿਲ੍ਹੇ ਦੇ ਕੋਟ ਈਸੇ ਖਾਂ ਪੁਲਿਸ ਸਟੇਸ਼ਨ ਵਿੱਚ ਐਸਐਚਓ ਵਜੋਂ ਤਾਇਨਾਤ ਕੀਤਾ ਗਿਆ ਸੀ। 26 ਸਤੰਬਰ ਨੂੰ ਵਿਜੀਲੈਂਸ ਬਿਊਰੋ, ਫਿਰੋਜ਼ਪੁਰ ਰੇਂਜ ਨੇ ਉਸ ਅਤੇ ਪੀਐਚਜੀ ਗੁਰਅਵਤਾਰ ਸਿੰਘ ਵਿਰੁੱਧ ਭ੍ਰਿਸ਼ਟਾਚਾਰ ਰੋਕਥਾਮ ਐਕਟ, 1988 ਦੀ ਧਾਰਾ 7 ਤਹਿਤ ਐਫਆਈਆਰ ਦਰਜ ਕੀਤੀ। ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਹੁਕਮਾਂ ਵਿੱਚ ਕਿਹਾ ਗਿਆ, ਸੁਨੀਤਾ ਨੂੰ 27 ਸਤੰਬਰ ਨੂੰ ਮੋਗਾ ਦੀ ਇੱਕ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਬਰਖਾਸਤਗੀ ਦੇ ਹੁਕਮ ਵਿੱਚ ਕਿਹਾ ਗਿਆ ਹੈ ਕਿ ਵਾਪਸ ਲਿਜਾਂਦੇ ਸਮੇਂ, ਮੀਡੀਆ ਨੇ ਉਸ ਤੋਂ ਇਸ ਆਰੋਪ ਬਾਰੇ ਪੁੱਛਿਆ ਸੀ ਕਿ ਉਸਨੇ 50,000 ਰੁਪਏ ਦੀ ਰਿਸ਼ਵਤ ਲਈ ਸੀ। ਉਸਨੇ ਮੁਸਕਰਾਇਆ ਅਤੇ ਹਲਕੇ ਲਹਿਜੇ ਵਿੱਚ ਜਵਾਬ ਦਿੱਤਾ। ਉਸ ਨੇ ਕਿਹਾ, “ਸਭ ਠੀਕ ਹੈ, ਸਭ ਠੀਕ ਹੈ, ਸਭ ਠੀਕ ਹੈ,” (All is Well)। ਉਸਨੇ ਇਹ ਵੀ ਕਿਹਾ, “ਦੇਖੋ, ਜੇਲ੍ਹ ਦਾ ਇੱਕ ਨਵਾਂ ਮਾਡਿਊਲ ਸ਼ੁਰੂ ਹੋ ਗਿਆ ਹੈ,” ਅਤੇ “ਇਹ ਜ਼ਿੰਦਗੀ ਦਾ ਇੱਕ ਹਿੱਸਾ ਹੈ। ਬਿਲਕੁਲ, ਹਮੇਸ਼ਾ ਦਲੇਰ ਰਹਿਣਾ ਚਾਹੀਦਾ ਹੈ।”

LEAVE A REPLY

Please enter your comment!
Please enter your name here