ਸੈਮੀਨਾਰ ਵਿੱਚ ਢੋਲਵਾਹਾ ਸਕੂਲ ਦੇ ਵਿਦਿਆਰਥੀਆਂ ਨੂੰ ਸਿਹਤ ਅਤੇ ਸਫਾਈ ਸੰਬੰਧੀ ਦਿੱਤੀ ਜਾਣਕਾਰੀ

ਹੁਸ਼ਿਆਰਪੁਰ(ਦਾ ਸਟੈਲਰ ਨਿਉੂਜ਼)। ਅੱਜਕੱਲ ਦੇ ਮਾਹੌਲ ਵਿੱਚ ਜਿੱਥੇ ਸਰਕਾਰ ਸਕੂਲੀ ਵਿਦਿਆਰਥਣਾਂ ਦੀ ਸਿਹਤ ਅਤੇ ਸਫਾਈ ਵੱਲ ਵਿਸ਼ੇਸ਼ ਧਿਆਨ ਦੇ ਰਹੀ ਹੈ ਉੱਥੇ ਹੀ ਕੁਝ ਸਮਾਜਿਕ ਸੰਗਠਨ ਅਤੇ ਕੁਝ ਪਾ੍ਰਇਵੇਟ ਕੰਪਨੀਆਂ ਵਲੋਂ ਵੀ ਸਕੂਲੀ ਵਿਦਿਆਰਥਣਾਂ ਲਈ ਕਈ ਕਾਰਜਕ੍ਰਮ ਉਲੀਕੇ ਜਾ ਰਹੇ ਹਨ। ਇਸੀ ਲੜੀ ਦੇ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੋਲਵਾਹਾ ਵਿਖੇ ਇੱਕ ਵਿਸ਼ੇਸ਼ ਸੈਮੀਨਾਰ ਪ੍ਰਿੰਸੀਪਲ ਓੁਂਕਾਰ ਸਿੰਘ ਦੀ ਦੇਖਰੇਖ ‘ਚ ਕਰਵਾਇਆ ਗਿਆ। ਇਸ ਸੈਮੀਨਾਰ ਦਾ ਮੁੱਖ ਉਦੇਸ਼ ਲੜਕੀਆਂ ਦੀ ਮਾਹਵਾਰੀ ਦੌਰਾਨ ਸਿਹਤ ਅਤੇ ਸਫਾਈ ਦਾ ਕਿਵੇਂ ਧਿਆਨ ਰੱਖਣਾ ਸੀ। ਇਸ ਸੈਮੀਨਾਰ ਦੀ ਪ੍ਰਧਾਨਗੀ ਪ੍ਰਾਕਟਰ ਐਂਡ ਗੈਮਬਲ ਕੰਪਨੀ ਦੀ ਡਾਇਰੈਕਟਰ ਮਾਰਕਟਿਂਗ ਐਕਜ਼ੀਕੁਟਿਵ (ਡੀ.ਐਮ.ਈ.) ਜਗਮੀਤ ਕੌਰ ਨੇ ਕੀਤੀ।

Advertisements

ਵਿਦਿਆਰਥਣਾਂ ਨੂੰ ਸੰਬੋਧਨ ਕਰਦੇ ਉਨਾਂ ਕਿਹਾ ਕਿ ਮਾਹਵਾਰੀ ਦੌਰਾਨ ਲੜਕੀਆਂ ਨੂੰ ਅਪਣੀ ਦੈਨਿਕ ਕੰਮਾਂ ਅਤੇ ਸਿਹਤ ਦਾ ਵਿਸ਼ੇਸ਼ ਧਿਆਨ ਰੱਖਨਾ ਚਾਹੀਦਾ ਹੈ।ਉਨਾਂ ਵਿਦਿਆਰਥਣਾਂ ਨੂੰ ਜਾਗਰੂਕ ਕੀਤਾ ਕਿ ਇਨਾਂ ਵਿਸ਼ੇਸ਼ ਦਿਨਾਂ ਦੌਰਾਨ ਕਿਵੇਂ ਸੈਨੇਟਰੀ ਨੈਪਕਿਨਾਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ,ਅਪਣੇ ਹੱਥਾਂ ਦੀ ਕਿਵੇਂ ਸਫਾਈ ਰੱਖਨੀ ਹੈ, ਇਨਾਂ ਦਿਨਾਂ ਵਿੱਚ ਆਪਣੇ ਖਾਣੇ ਪੀਣੇ ਦਾ ਕਿਵੇਂ ਧਿਆਨ ਰੱਖਨਾ ਹੈ,ਬਾਰੇ ਵਿਸਤਾਰ ਨਾਲ ਜਾਨਕਾਰੀ ਦਿੱਤੀ। ਇਸ ਮੌਕੇ ਵਿਦਿਆਰਥਣਾਂ ਨੂੰ ਪ੍ਰਾਕਟਰ ਐਂਡ ਗੈਮਬਲ ਕੰਪਨੀ ਵਲੋਂ ਮੁਫ਼ਤ ਸੈਨੇਟਰੀ ਨੈਪਕਿਨ ਵੀ ਵੰਢੇ ਗਏ।

ਡੀ.ਐਮ.ਈ. ਜਗਮੀਤ ਕੌਰ ਨੇ ਦੱਸਿਆ ਕਿ ਉਹ ਪਿਛਲੇ ਦੋ ਸਾਲਾਂ ਤੋਂ ਲਗਭਗ 900 ਸਕੂਲਾਂ ਦੀਆਂ ਲੜਕੀਆਂ ਦੀ ਸਿਹਤ ਅਤੇ ਸਫਾਈ ਅਭਿਆਨ ਸੰਬੰਧੀ ਕਾਰਜ਼ਸ਼ਾਲਾਂ ਲਗਾ ਚੁਕੀ ਹਨ ਅਤੇ ਹਜ਼ਾਰਾਂ ਵਿਦਿਆਰਥਣਾਂ ਨੂੰ ਮਾਹਵਾਰੀ ਦੌਰਾਨ ਸਿਹਤ ਅਤੇ ਸਫਾਈ ਦਾ ਕਿਵੇਂ ਧਿਆਨ ਰੱਖਣਾ, ਬਾਰੇ ਜਾਗਰੁੱਕ ਕਰ ਚੁਕੀ ਹਨ ਅਤੇ ਪ੍ਰਾਕਟਰ ਐਂਡ ਗੈਮਬਲ ਕੰਪਨੀ ਵਲੋਂ ਸਕੂਲੀ ਵਿਦਿਆਰਥਣਾਂ ਨੂੰ ਮੁਫ਼ਤ ਸੈਨੇਟਰੀ ਨੈਪਕਿਨ ਵੰਢ ਚੁੱਕੇ ਹਨ। ਮੈਡਮ ਸੁਰਿੰਦਰਪਾਲ ਕੌਰ ਨੇ ਇਸ ਮੌਕੇ ਡੀ.ਐਮ.ਈ. ਜਗਮੀਤ ਕੌਰ ਦਾ ਸਕੂਲ ਆਉਣ ਤੇ ਅਤੇ ਵਿਦਿਆਰਥਣਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਲਈ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਮੈਡਮ ਅੰਜਨਾ,ਪ੍ਰੀਤੀ ਬਾਲਾ,ਮਧੂ ਬਾਲਾ,ਰੀਮਾ ਅਤੇ ਗੁਰਮੀਤ ਕੌਰ ਵੀ ਹਾਜ਼ਿਰ ਸਨ।

LEAVE A REPLY

Please enter your comment!
Please enter your name here