ਹਵਾ ਵਿੱਚ ਮਿੱਟੀ ਦੇ ਗੁਬਾਰ ਨਾਲ ਸਾਹ ਲੈਣਾ ਵੀ ਹੋਇਆ ਮੁਸ਼ਕਲ 

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼), ਰਿਪੋਰਟ- ਮੁਕਤਾ ਵਾਲਿਆ। ਦੋ ਦਿਨ ਤੋਂ ਹਵਾ ਵਿੱਚ ਘੁਲੇ ਮਿੱਟੀ ਦੇ ਗੁਬਾਰ ਨਾਲ ਸਾਹ ਲੈਣਾ ਵੀ ਮੁਸ਼ਕਲ ਬਣਿਆ ਹੋਇਆ ਹੈ। ਮੌਸਮ ਵਿਗਿਆਨੀਆਂ ਅਨੁਸਾਰ ਅਜੇ ਦੋ ਦਿਨ ਹੋਰ ਇਸ ਤਰਾਂ ਦਾ ਮੌਸਮ ਬਣਿਆ ਰਹਿਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਹਾਲਤ ਇੰਨੀ ਮਾੜੀ ਹੈ ਕਿ ਸਰਦੀਆਂ ਦੇ ਦਿਨਾਂ ਵਿੱਚ ਪੈਣ ਵਾਲੀ ਧੁੰਦ ਵੀ ਇੰਨੀ ਗਹਿਰੀ ਨਹੀਂ ਹੁੰਦੀ। ਹੁਸ਼ਿਆਰਪੁਰ ਸ਼ਹਿਰ ਦੇ ਨਾਲ-ਨਾਲ ਪਹਾੜੀ ਇਲਾਕਿਆਂ ਵਿੱਚ ਧੂੜ ਦੇ ਬੱਦਲ ਇੰਨੇ ਗਹਿਰੇ ਹਨ ਕਿ ਦੂਰ-ਦੂਰ ਤੱਕ ਕੁੱਝ ਵੀ ਨਜ਼ਰ ਨਹੀਂ ਆਉਂਦਾ।

Advertisements

ਇੱਕ-ਦੋ ਮਿੰਟ ਬਾਹਰ ਰਹਿਣ ਤੇ ਸਿਰ-ਮੂੰਹ ਬੁਰੀ ਤਰਾਂ ਘੱਟੇ ਨਾਲ ਭਰ ਰਿਹਾ ਹੈ। ਦੁਪਹਿਆ ਵਾਹਨ ਚਾਲਕ ਮੂੰਹ-ਸਿਰ ਢੱਕ ਕੇ ਵਾਹਨ ਚਲਾਉਦੇ ਹੋਏ ਦਿਖ ਰਹੇ ਹਨ ਉੱਥੇ ਹੀ ਕਾਰ ਅਤੇ ਵੱਡੇ ਵਾਹਨ ਆਪਣੇ ਖਿੜਕੀ ਦਰਵਾਜੇ ਪੂਰੀ ਤਰਾਂ ਬੰਦ ਕਰਕੇ ਅਤੇ ਲਾਇਟਾਂ ਜਲਾ ਕੇ ਚਲਾਉਂਦੇ ਹੋਏ ਦੇਖੇ ਜਾ ਰਹੇ ਹਨ। ਇਹ ਸ਼ਾਇਦ ਪਹਿਲੀ ਵਾਰ ਹੀ ਹੋਇਆ ਹੋਵੇਗਾ ਕਿ ਹੋਰਨਾਂ ਰਾਜਾਂ ਦੇ ਨਾਲ-ਨਾਲ ਪੰਜਾਬ ਵਿੱਚ ਇਸ ਤਰਾਂ ਦਾ ਮਿੱਟੀ ਦਾ ਗੁਬਾਰ ਇੱਕ ਨਵੇਂ ਹੀ ਮੌਸਮ ਦਾ ਰੰਗ ਵਿਖਾ ਰਿਹਾ ਹੈ। ਮੌਸਮ ਵਿਗਿਆਨੀਆਂ ਅਨੁਸਾਰ ਮੀਂਹ ਪੈਣ ਤੇ ਹੀ ਇਸ ਤੋਂ ਨਿਜਾਤ ਅਤੇ ਰਾਹਤ ਮਿਲ ਸਕਦੀ ਹੈ।

ਮੀਂਹ ਪੈਣ ਦੇ ਆਸਾਰਾ ਅਗਲੇ 24 ਘੰਟੇਆ ਦੌਰਾਨ ਪੈਣ ਦੇ ਦੱਸੇ ਜਾ ਰਹੇ ਹਨ, ਪਰ ਅਜੇ ਤੱਕ ਮਿੱਟੀ ਦੇ ਗੁਬਾਰ ਕਾਰਣ ਮਨੁੱਖ ਹੀ ਨਹੀਂ ਪਸ਼ੂ, ਪੰਛੀ ਅਤੇ ਜਾਨਵਰ ਅਤੇ ਵਾਤਾਵਰਣ ਬੁਰੀ ਤਰਾਂ ਨਾਲ ਪ੍ਰਭਾਵਿਤ ਹੋ ਰਿਹਾ ਹੈ।
ਡਾਕਟਰਾਂ ਦੇ ਅਨੁਸਾਰ ਇਸ ਤਰਾਂ ਦੇ ਵਾਤਾਵਰਣ ਵਿੱਚ ਸਦਾਰਣ ਮਨੁੱਖ ਦੇ ਨਾਲ-ਨਾਲ ਸਾਹ ਦੇ ਰੋਗੀਆਂ ਨੂੰ ਵਿਸ਼ੇਸ਼ ਸਾਵਧਾਨੀਆਂ ਰੱਖਣਿਆਂ ਚਾਹਿਦੀਆਂ ਹਨ। ਇਸਤੋਂ ਇਲਾਵਾ ਅੱਖਾਂ ਦਾ ਵੀ ਖਾਸ ਧਿਆਨ ਰੱਖਣਾ ਚਾਹੀਦਾ ਹੈ।

1 COMMENT

LEAVE A REPLY

Please enter your comment!
Please enter your name here