‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਬਿਜਲੀ ਦੀ ਬੱਚਤ ਕਰਨ ਦੇ ਦਿੱਤੇ ਸੰਦੇਸ਼

ਹੁਸ਼ਿਆਰਪੁਰ(ਦਾ ਸਟੈਲਰ ਨਿਊਜ਼),ਰਿਪੋਰਟ:ਗੁਰਜੀਤ ਸੋਨੂੰ। ਮਿਸ਼ਨ ਤੰਦਰੁਸਤ ਪੰਜਾਬ ਤਹਿਤ ਜਿਲਾ ਪ੍ਰਸ਼ਾਸਨ ਦੀਆਂ ਹਿਦਾਇਤਾਂ ਮੁਤਾਬਿਕ ਬਿਜਲੀ ਦੀ ਬਚੱਤ ਦਾ ਸੰਦੇਸ਼ ਦੇਣ ਦੇ ਹਿੱਤ ਵਿਚ ਸਿਵਲ ਸਰਜਨ ਦਫਤਰ ਵਿਖੇ ਸਮੂਹ ਪ੍ਰੋਗ੍ਰਾਮ ਅਫਸਰਾਂ ਅਤੇ ਬਰਾਚਾਂ ਵਿੱਚ ਸਵੇਰੇ 9 ਵਜੇ ਤੋਂ ਦੁਪਿਹਰ 1 ਵਜੇ ਤੱਕ ਦੇ ਏ.ਸੀ, ਫੱਰਿਜ ਅਤੇ ਕੂਲਰ ਬੰਦ ਰਖੇ ਗਏ। ਇਹਨਾਂ ਹਿਦਾਇਤਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਸਿਵਲ ਸਰਜਨ ਡਾ. ਰੇਨੂ ਸੂਦ ਵਲੋਂ ਵੱਖ ਵੱਖ ਅਧਿਕਾਰੀਆਂ ਦੇ ਦਫਤਰ ਵਿਖੇ ਅਚਾਨਕ ਦੌਰਾ ਕਰਕੇ ਨਿਰੀਖਣ ਕੀਤਾ ਗਿਆ।
ਉਹਨਾਂ ਸਟਾਫ ਤੇ ਅਧਿਕਾਰਿਆਂ ਨੂੰ ਹਿਦਾਇਤਾਂ ਕਰਦੇ ਹੋਏ ਕਿਹਾ ਕਿ ਜੇਕਰ ਅੱਜ ਅਸੀੰ ਕੁਦਰਤੀ ਸਾਧਨਾ ਦੀ ਸੰਭਾਲ ਨਾ ਕੀਤੀ ਤਾਂ ਆਉਣ ਵਾਲੀ ਪੀੜੀ ਨੂੰ ਇਸ ਦੇ ਪ੍ਰਭਾਵਾ ਦਾ ਸਾਹਮਣਾ ਕਰਨਾ ਪਵੇਗਾ।  ਉਹਨਾਂ ਕਿਹਾ ਕਿ ਪ੍ਰਸ਼ਾਸਣ ਦੀਆਂ ਹਿਦਾਇਤਾਂ ਮੁਤਾਬਿਕ ਆਉਣ ਵਾਲੇ ਦਿਨਾਂ ਵਿੱਚ ਕਾਰ ਪੂਲਿੰਗ, ਸਾਇਕਲਿੰਗ, ਅਤੇ ਪਾਣੀ ਦੀ ਸੰਭਾਲ ਨੂੰ ਯਕੀਨੀ ਬਣਾਇਆ ਜਾਵੇ।

Advertisements

LEAVE A REPLY

Please enter your comment!
Please enter your name here