ਡਿਪਟੀ ਡਾਇਰੈਕਟਰ ਪਸ਼ੂ ਪਾਲਣ ਦੀ ਸੇਵਾ ਮੁਕਤੀ ‘ਤੇ ਵਿਦਾਇਗੀ ਪਾਰਟੀ 

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼),ਰਿਪੋਰਟ: ਮੁਕਤਾ ਵਾਲਿਆ। ਪਸ਼ੂ ਪਾਲਣ ਵਿਭਾਗ ਹੁਸ਼ਿਆਰਪੁਰ ਦੇ ਡਿਪਟੀ ਡਾਇਰੈਕਟਰ ਡਾ. ਕੁਲਭੂਸ਼ਨ ਗਿਲਹੋਤਰਾ 33 ਸਾਲ 2 ਮਹੀਨੇ 12 ਦਿਨ ਦੀ ਨੌਕਰੀ ਕਰਕੇ ਰਿਟਾਇਰ ਹੋਣ ‘ਤੇ ਸਟਾਫ਼ ਵਲੋਂ ਵਿਦਾਇਗੀ ਪਾਰਟੀ ਦਿੱਤੀ ਗਈੇ। ਡਾ. ਗਿਲਹੋਤਰਾ ਨੇ ਜੁਲਾਈ 2017 ਵਿੱਚ ਪਸ਼ੂ ਪਾਲਣ ਵਿਭਾਗ ਹੁਸ਼ਿਆਰਪੁਰ ਵਿਖੇ ਬਤੌਰ ਸਹਾਇਕ ਡਾਇਰੈਕਟਰ ਵਜੋਂ ਜੁਆਇੰਨ ਕੀਤਾ ਸੀ ਅਤੇ ਫਰਵਰੀ 2018 ਵਿੱਚ ਉਹਨਾਂ ਨੇ ਬਤੌਰ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਹੁਸ਼ਿਆਰਪੁਰ ਦਾ ਚਾਰਜ ਲਿਆ।

Advertisements

ਡਾ. ਗਿਲਹੋਤਰਾ ਨੇ ਤਹਿਸੀਲ ਮੁਕੇਰੀਆਂ ਪਿੰਡ ਸਰਿਆਣਾ ਦੇ ਹਸਪਤਾਲ ਤੋਂ ਆਪਣੀ ਨੌਕਰੀ ਦੀ ਸ਼ੁਰੂਆਤ ਅਪ੍ਰੈਲ 1985 ਵਿੱਚ ਕੀਤੀ ਅਤੇ ਸਿਵਲ ਵੈਟਰਨਰੀ ਪੌਲੀਕਲੀਨਿਕ ਹੁਸ਼ਿਆਰਪੁਰ ਵਿਖੇ 17 ਸਾਲ ਦੀ ਨੌਕਰੀ ਕਰਨ ਤੋਂ ਬਾਅਦ ਬਤੌਰ ਸਹਾਇਕ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਗੁਰਦਾਸਪੁਰ ਵਿਖੇ ਜੁਆਇੰਨ ਕੀਤਾ ਸੀ ਅਤੇ ਉਸ ਤੋਂ ਬਾਅਦ ਆਪਣੀ ਸਾਰੀ ਨੌਕਰੀ ਜ਼ਿਲਾ ਹੁਸ਼ਿਆਰਪੁਰ ਵਿੱਚ ਬਤੌਰ ਸਹਾਇਕ ਡਾਇਰੈਕਟਰ ਅਤੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਹੁਸ਼ਿਆਰਪੁਰ ਕੀਤੀ।

ਆਪਣੇ ਆਹੁੱਦੇ ਨਾਲ ਪੂਰੀ ਤਰਾਂ ਇਨਸਾਫ਼ ਕਰਦਿਆਂ ਹੋਇਆਂ ਡਾ. ਗਿਲਹੋਤਰਾ ਵਿਭਾਗੀ ਕੰਮਾਂ ਨੂੰ ਨੇਪਰੇ ਚਾੜਨ ਦੇ ਨਾਲ-ਨਾਲ ਸਮਾਜ ਦੇ ਹਰ ਵਰਗ ਦੇ ਲੋਕਾਂ ਦੀ ਸਹਾਇਤਾ ਕੀਤੀ। ਡਾ. ਗਿਲਹੋਤਰਾ ਦੀ ਸੇਵਾ ਮੁਕਤੀ ਉਪਰ ਜਿਥੇ ਵਿਭਾਗ ਦੇ ਸੀਨੀਅਰ ਅਫ਼ਸਰਾਂ ਨੇ ਉਹਨਾਂ ਨੂੰ ਮੁਬਾਰਕਵਾਦ ਦਿੱਤੀ ਹੈ, ਉਥੇ ਜ਼ਿਲਾ ਮਾਲ ਅਧਿਕਾਰੀ ਅਮਨ ਪਾਲ ਸਿੰਘ ਨੇ ਮੁਬਾਰਕਵਾਦ ਦਿੰਦਿਆਂ ਹੋਇਆ ਨਵੇਂ ਅਫ਼ਸਰਾਂ ਨੂੰ ਉਹਨਾਂ ਤੋਂ ਪ੍ਰੇਰਨਾ ਲੈਣ ਲਈ ਕਿਹਾ ਹੈ।

LEAVE A REPLY

Please enter your comment!
Please enter your name here