ਢੋਲਬਾਹਾ ਸਕੂਲ ਵਿੱਖੇ ਗਣਿਤ ਮੇਲੇ ਦਾ ਆਯੋਜਨ

ਹੁਸ਼ਿਆਰਪੁਰ( ਦਾ ਸਟੈਲਰ ਨਿਊਜ਼)। ਪੜੋ ਪੰਜਾਬ ਪੜਾਓ ਪੰਜਾਬ ਪ੍ਰੌਜੇਕਟ ਤਹਿਤ ਜ਼ਿਲਾ ਸਿੱਖਿਆ ਅਫਸਰ (ਸ) ਹੁਸ਼ਿਆਰਪੁਰ ਸ. ਮੋਹਣ ਸਿੰਘ ਲੇਹਲ ਦੀ ਅਗਵਾਈ ਹੇਠ ਸਰਕਾਰੀ ਸੀਨਿਅਰ ਸਕੈਂਡਰੀ ਸਕੂਲ ਢੋਲਬਾਹਾ ਵਿਖੇ ਪ੍ਰਿ. ਓੁਂਕਾਰ ਸਿੰਘ ਦੀ ਦੇਖਰੇਖ ਵਿੱਚ ਇੱਕ ਰੋਜ਼ਾ ਗਣਿਤ ਮੇਲਾ ਦਾ ਆਯੋਜਨ ਕਰਵਾਈਆ ਗਿਆ। ਇਸ ਗਣਿਤ ਮੇਲੇ ਵਿੱਚ ਸਕੂਲ ਦੇ ਵਿਦਿਆਰਥੀਆਂ ਨੇ ਮੈਥ ਮਿਸਟ੍ਰੈਸ ਮੈਡਮ ਪਲਵਿੰਦਰ ਕੌਰ ਦੀ ਯੋਗ ਅਗਵਾਈ ਵਿੱਚ ਲਗਭਗ 50 ਮਾਡਲ ਬਣਾ ਕੇ ਪ੍ਰਦਰਸ਼ਿਤ ਕੀਤੇ।

Advertisements

ਪਲਵਿੰਦਰ ਕੌਰ ਨੇ ਇਸ ਮੌਕੇ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਤਰਾਂ ਦੇ ਗਣਿਤ ਮੇਲੇ ਦੇ ਆਯੋਜਨ ਦਾ ਮਕਸਦ ਬੱਚਿਆਂ ਵਿੱਚ ਗਣਿਤ ਪ੍ਰਤੀ ਰੂਚੀ ਪੈਦਾ ਕਰਨਾ ਅਤੇ ਖੇਡ ਖੇਡ ਵਿੱਚ ਹੀ ਆਸਾਨ ਢੰਗ ਨਾਲ ਵਿਦਿਆਰਥੀਆਂ ਨੂੰ ਗਣਿਤ ਦੀ ਜਾਣਕਾਰੀ ਦੇਣਾ ਹੈ। ਉਹਨਾਂ ਦੱਸਿਆ ਕਿ ਗਣਿਤ ਵਿਸ਼ੇ ਨੂੰ ਅਪਣੀ ਰੋਜ਼ਾਨਾ ਜਿੰਦਗੀ ਨਾਲ ਜੋੜ ਕੇ ਆਸਾਨ ਢੰਗਾਂ ਨਾਲ ਵਿਦਿਆਰਥੀ ਨੂੰ ਸਮਝਾਉਣਾ ਅਤੇ ਉਸਦੇ ਦਿਮਾਗ ਵਿੱਚ ਬੈਠੇ ਗਣਿਤ ਪ੍ਰਤੀ ਡਰ ਨੂੰ ਦੂਰ ਕਰਨਾ ਹੈ। ਪ੍ਰਿ. ਓੁਂਕਾਰ ਸਿੰਘ ਨੇ ਦੱਸਿਆ ਕਿ ਇਸ ਤਰਾਂ ਦੇ ਮੇਲੇ ਇਕ ਨਵੀਂ ਸ਼ੁਰੂਆਤ ਹੈ, ਜਿਸ ਦੇ ਨਤੀਜ਼ੇ ਆਉਣ ਵਾਲੇ ਸਮੇਂ ਵਿੱਚ ਬਹੁਤ ਸਾਰਥੱਕ ਆਉਣਗੇ।

ਉਹਨਾਂ ਕਿਹਾ ਕਿ ਜਦੋਂ ਬੱਚੇ ਖੁਦ ਪ੍ਰੈਕਟਿਕਲੀ ਮਾਡਲ ਬਨਾਉਂਦੇ ਹਨ ਤਾਂ ਗਣਿਤ ਦੀਆਂ ਜਟਿਲ ਤੋਂ ਜਟਿਲ ਕ੍ਰਿਆਂਵਾਂ ਵੀ ਝੱਟ ਸਮਝ ਆ ਜਾਉਂਦੀਆਂ ਹਨ। ਉਹਨਾਂ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਜੀ ਦੀ ਸ਼ਲਾਘਾ ਕਰਦੇ ਕਿਹਾ ਕਿ ਸਿੱਖਿਆ ਵਿਭਾਗ ਵਿੱਚ ਉਹਨਾਂ ਵਲੋਂ ਕੀਤੇ ਜਾ ਰਹੇ ਸਿੱਖਿਆ ਸੁਧਾਰ ਦੇ ਇਸ ਤਰਾਂ ਦੇ ਪ੍ਰੌਜੈਕਟ ਆਉਣ ਵਾਲੇ ਸਮੇਂ ਵਿੱਚ ਵਡਮੁੱਲਾ ਸਥਾਨ ਪਾਉਣਗੇ। ਇਸ ਮੌਕੇ ਤੇ ਸਕੂਲ ਦਾ ਸਾਰਾ ਸਟਾਫ਼ ਸ਼ਾਮਿਲ ਸੀ।

LEAVE A REPLY

Please enter your comment!
Please enter your name here