ਪਿੰਡ ਗੋਬਿੰਦਪੁਰ ਖੁਣ-ਖੁਣ ਵਿਖੇ ਟਰੈਕਟਰ ਚੋਰੀ, ਪੁਲਿਸ ਨੇ ਸ਼ੁਰੂ ਕੀਤੀ ਜਾਂਚ

ਹਰਿਆਣਾ (ਦ ਸਟੈਲਰ ਨਿਊਜ਼)। ਥਾਣਾ ਹਰਿਆਣਾ ਤੇ ਆਸ-ਪਾਸ ਦੇ ਖੇਤਰ ‘ਚ ਚੋਰੀ ਦੀਆਂ ਵਾਰਦਾਤਾਂ ਵੱਧਦੀਆਂ ਜਾ ਰਹੀਆਂ ਹਨ, ਜਿਸ ਕਾਰਨ ਪਿੰਡ ਗੋਬਿੰਦਪੁਰ ਖੁਣ-ਖੁਣ ਵਿਖੇ ਇਕ ਕਿਸਾਨ ਦਾ ਟਰੈਕਟਰ ਚੋਰੀ ਹੋਣ ਦਾ ਸਮਾਚਾਰ ਮਿਲਿਆ ਹੈ।

Advertisements

ਪੁਲਿਸ ਨੂੰ ਦਿੱਤੀ ਗਈ ਜਾਣਕਾਰੀ ‘ਚ ਜਗੀਰ ਸਿੰਘ ਫੌਜੀ ਵਾਸੀ ਗੋਬਿੰਦਪੁਰ ਖੁਣ ਖੁਣ ਨੇ ਦੱਸਿਆ ਕਿ ਉਸ ਵਲੋਂ ਹਰ ਰੋਜ ਦੀ ਤਰਾਂ ਆਪਣੀ ਹਵੇਲੀ ਅੰਦਰ ਟਰੈਕਟਰ ਫਾਰਮਟਰੈਕ-45 ਖੜਾ ਕਰਕੇ ਆਪਣੇ ਘਰ ਚਲਿਆ ਗਿਆ ਜਦ ਮੁੜ ਆਕੇ ਦੇਖਿਆ ਤਾਂ ਟਰੈਕਟਰ ਹਵੇਲੀ ‘ਚ ਨਹੀ ਸੀ ਜਿਸ ਬਾਰੇ ਪਹਿਲਾ ਆਲੇ ਦੁਆਲੇ ਪਤਾ ਕੀਤਾ ਤੇ ਨਾ ਮਿਲਣ ਦੀ ਸੂਰਤ ‘ਚ ਹਰਿਆਣਾ ਪੁਲਿਸ ਨੂੰ ਸੂਚਿਤ ਕੀਤਾ ਗਿਆ। ਉਹਨਾਂ ਪੁਲਿਸ ਨੂੰ ਅਪੀਲ ਕੀਤੀ  ਉਸ ਦੇ ਟਰੈਕਟਰ ਦੀ ਭਾਲ ਕੀਤੀ ਜਾਏ। 

LEAVE A REPLY

Please enter your comment!
Please enter your name here