ਡਾਇਰੀਆ ਤੇ ਹੈਜ਼ਾ ਦੀ ਰੋਕਥਾਮ ਲਈ ਸ਼ਹਿਰ ਵਿੱਚ ਕੀਤਾ 7 ਟੀਮਾਂ ਦਾ ਗਠਨ: ਮੇਅਰ

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼), ਰਿਪੋਰਟ: ਮੁਕਤਾ ਵਾਲਿਆ।  ਸ਼ਹਿਰ ਵਿੱਚ ਫੈਲੇ ਡਾਇਰੀਆ ਦੀ ਬਿਮਾਰੀ ਨਾਲ ਪ੍ਰਭਾਵਿਤ ਮੁੱਹਲਿਆਂ ਦਾ ਅੱਜ ਮੇਅਰ ਸ਼ਿਵ ਸੂਦ ਨੇ ਵਿਸ਼ੇਸ਼ ਦੌਰਾ ਕੀਤਾ ਅਤੇ ਮੁੱਹਲਾ ਵਾਸੀਆਂ ਨੂੰ ਇਸ ਤੋਂ ਬਚਾਓ ਸੰਬਧੀ ਨਗਰ ਨਿਗਮ ਵੱਲੋਂ ਕੀਤੇ ਜਾ ਰਹੇ ਪ੍ਰਬੰਧਾਂ ਸੰਬਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਸੀਨੀਅਰ ਡਿਪਟੀ ਮੇਅਰ ਪ੍ਰੇਮ ਸਿੰਘ ਪਿੱਪਲਾਂਵਾਲਾ ਕੌਂਸਲਰ, ਨਿਪੁਨ ਸ਼ਰਮਾ, ਸਤੋਂਖ ਸਿੰਘ ਔਜਲਾ, ਰੂਪ ਲਾਲ ਥਾਪਰ ਅਤੇ ਸੁਰੇਸ਼ ਭਾਟੀਆ ਬਿੱਟੂ ਵੀ ਇਸ ਮੌਕੇ ਤੇ ਉਹਨਾ ਦੇ ਨਾਲ ਸਨ।

Advertisements

ਉਹਨਾ ਨੇ ਵਾਰਡ ਨੰ. 25 ਦੇ ਮੁੱਹਲਾ ਲਾਭ ਨਗਰ, ਸੁਭਾਸ਼ ਨਗਰ, ਵਾਰਡ ਨੰ. 42 ਦੇ ਮੁੱਹਲਾ ਕਮਾਲਪੁਰ ਵਿੱਚ ਜਾਕੇ ਮੁੱਹਲਾ ਵਾਸੀਆਂ ਨੂੰ ਪ੍ਰੇਰਿਤ ਕੀਤਾ ਕਿ ਉਹ ਪੀਣ ਵਾਲਾ ਪਾਣੀ ਉਬਾਲ ਕੇ ਪੀਣ ਅਤੇ ਆਪਣੇ ਆਲੇ-ਦੁਆਲੇ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਣ।

ਉਹਨਾ ਦੱਸਿਆ ਕਿ ਬਰਸਾਤਾਂ ਕਾਰਨ ਸ਼ਹਿਰ ਵਿਚ ਫੈਲੇ ਡਾਇਰੀਆ ਅਤੇ ਹੈਜ਼ੇ ਦੀ ਰੋਕਥਾਮ ਲਈ ਨਗਰ ਨਿਗਮ ਵੱਲੋਂ 7 ਟੀਮਾਂ ਦਾ ਗਠਨ ਕੀਤਾ ਗਆ ਹੈ ਜਿਸ ਵਿੱਚ ਸਿਹਤ ਵਿਭਾਗ ਅਤੇ ਜਲ ਸਪਲਾਈ ਵਿਭਾਗ ਦੇ ਸਹਿਯੋਗ ਨਾਲ ਵੱਖ-ਵੱਖ ਮੁੱਹਲਿਆਂ ਵਿੱਚ ਜਾ ਕੇ ਪ੍ਰਭਾਵਿੱਤ ਲੋਕਾਂ ਦਾ ਸਰਵੇ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਨੂੰ ਓ.ਆਰ.ਐੱਸ. ਅਤੇ ਕਲੋਰੀਨ ਦੀਆਂ ਗੋਲੀਆਂ ਦਿੱਤੀਆਂ ਜਾ ਰਹੀਆਂ ਹਨ।

ਪੀਣ ਵਾਲੇ ਪਾਣੀ ਦੀ ਸਪਲਾਈ ਕਲੋਰੀਲ ਮਿਲਾ ਕੇ ਟੈਂਕਰਾਂ ਰਾਹੀਂ  ਦਿੱਤੀ ਜਾ ਰਹੀ ਹੈ ਅਤੇ ਲੋਕਾਂ ਨੰ ਇਸ ਬਿਮਾਰੀ ਤੋਂ ਬਚਾਓ ਲਈ ਵੀ ਜਾਗਰੂਕ ਕੀਤਾ ਜਾ  ਰਿਹਾ ਹੈ। ਉਹਨਾ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਗਰ ਨਿਗਮ ਦੇ ਕਰਮਚਾਰੀਆਂ ਨੂੰ ਆਪਣਾ ਸਹਿਯੋਗ ਦੇਣ।

LEAVE A REPLY

Please enter your comment!
Please enter your name here