ਪ੍ਰਧਾਨ ਮੰਤਰੀ ਵਜੀਫ਼ਾ ਸਕੀਮ ਤਹਿਤ ਸਾਬਕਾ ਸੈਨਿਕਾਂ ਦੇ ਬੱਚੇ 10 ਨਵੰਬਰ ਤੱਕ ਆਨ ਲਾਈਨ ਅਪਲਾਈ ਕਰਨ 

logo latest

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼),ਰਿਪੋਰਟ- ਗੁਰਜੀਤ ਸੋਨੂੰ।  ਜ਼ਿਲਾ  ਰੱਖਿਆ ਸੇਵਾਵਾਂ ਭਲਾਈ ਅਫ਼ਸਰ ਕਰਨਲ (ਰਿਟਾ:) ਸ਼੍ਰੀ ਦਲਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਕੇਂਦਰੀਆ ਸੈਨਿਕ ਬੋਰਡ ਨਵੀਂ ਦਿੱਲੀ ਦੀ ਵੈਬ ਸਾਈਟ www.ksb.gov.in ‘ਤੇ ਪ੍ਰਧਾਨ ਮੰਤਰੀ ਸਕਾਲਰਸ਼ਿਪ ਸਕੀਮ ਸਾਲ 2018-19 ਦੇ ਫਾਰਮ ਅਤੇ ਹਦਾਇਤਾਂ ਉਪਲਬੱਧ ਹਨ, ਜਿਹਨਾਂ ਨੂੰ ਡਾਊਨਲੋਡ ਕੀਤਾ ਜਾ ਸਕਦਾ ਹੈ। ਇਸ ਸਕੀਮ ਸਬੰਧੀ ਲਾਭਪਾਤਰੀਆਂ ਵਲੋਂ ਪ੍ਰਤੀ ਬੇਨਤੀ ਫਾਰਮ ਸਮੇਤ ਅਸਲ ਦਸਤਾਵੇਜ਼ ਜਿਵੇਂ ਕਿ ਸਾਬਕਾ ਸੈਨਿਕ/ਸਾਬਕਾ ਕੋਸਟ ਗਾਰਡ ਸਰਟੀਫਿਕੇਟ ਅਨੈਕਚਰ-1 ਪ੍ਰਿੰਸੀਪਲ ਤੋਂ ਬੋਨਾਫਾਇਡ ਸਰਟੀਫਿਕੇਟ ਅਨੈਕਚਰ-2, ਬੈਂਕ ਤੋਂ ਆਧਾਰ ਕਾਰਡ ਲਿੰਕ ਕਰਨ ਬਾਰੇ ਸਰਟੀਫਿਕੇਟ ਅਨੈਕਚਰ-3, ਤਸਦੀਕਸ਼ੁਦਾ ਘੱਟੋ-ਘੱਟ ਯੋਗਤਾ ਸਰਟੀਫਿਕੇਟ, ਸਵੈ ਤਸਦੀਕਸ਼ੁਦਾ ਮੈਟ੍ਰਿਕਕੁਲੇਸ਼ਨ ਸਰਟੀਫਿਕੇਟ, ਵਿਦਿਆਰਥੀ ਦੀ ਬੈਂਕ ਪਾਸ ਬੁੱਕ ਦਾ ਪਹਿਲਾਂ ਪੰਨਾ, ਖਾਤਾ ਨੰਬਰ, ਆਧਾਰ ਕਾਰਡ, ਪੀ.ਪੀ.ਓ. ਨੇਵੀ ਅਤੇ ਏਅਰ ਫੋਰਸ ਬੱਚਿਆਂ ਦੇ ਪਾਰਟ ਟੂ ਆਡਰ ਸਕੈਨ ਕਰਕੇ ਮਿਤੀ 10 ਨਵੰਬਰ 2018 ਤੱਕ ਕੇਵਲ ਆਨ-ਲਾਈਨ ਰਾਹੀਂ ਇਸ ਦਫ਼ਤਰ ਵਿਖੇ ਭੇਜੇ ਜਾਣ।

Advertisements

ਉਹਨਾਂ ਦੱਸਿਆ ਕਿ ਇਸ ਸਕਾਲਰਸ਼ਿਪ ਲਈ ਵਿਦਿਆਰਥੀ ਦੇ 12ਵੀਂ ਕਲਾਸ ਵਿਚੋਂ ਘੱਟੋ-ਘੱਟ 60 ਪ੍ਰਤੀਸ਼ਤ ਨੰਬਰ ਹੋਣੇ ਜ਼ਰੂਰੀ ਹਨ ਅਤੇ ਸਾਲ 2018 ਵਿੱਚ ਕਿੱਤਾਮੁਖੀ ਕੋਰਸਾਂ ਵਿੱਚ ਦਾਖਲਾ ਲਿਆ ਹੋਵੇ। ਸਾਬਕਾ ਸੈਨਿਕਾਂ ਨੂੰ ਦੱਸਿਆ ਜਾਂਦਾ ਹੈ ਕਿ ਇਸ ਸਕੀਮ ਦਾ ਲਾਭ ਲੈਣ ਲਈ ਜਲਦੀ ਤੋਂ ਜਲਦੀ ਇਸ ਦਫ਼ਤਰ ਵਿਖੇ ਦਰਖਾਸਤਾਂ ਆਨ-ਲਾਈਨ ਭੇਜੀਆਂ ਜਾਣ। ਉਨ•ਾਂ ਦੱਸਿਆ ਕਿ 10 ਨਵੰਬਰ 2018 ਤੋਂ ਬਾਅਦ ਪ੍ਰਾਪਤ ਹੋਈਆ ਅਰਜ਼ੀਆਂ ‘ਤੇ ਕੋਈ ਗੌਰ ਨਹੀਂ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ  ਆਨ-ਲਾਈਨ ਅਪਲਾਈ ਕੀਤੇ ਫਾਰਮ ਦੀ ਕਾਪੀ ਅਤੇ ਅਸਲ ਦਸਤਾਵੇਜ਼ ਇਸ ਦਫ਼ਤਰ ਵਿਖੇ ਅਪਲਾਈ ਕਰਨ ਵਾਲੇ ਦਿਨ ਹੀ ਜਮਾਂ ਕਰਵਾਏ ਜਾਣ, ਤਾਂ ਜੋ ਪ੍ਰਤੀ ਬੇਨਤੀ ਬਿਨਾਂ  ਕਿਸੇ ਦੇਰੀ ਦੇ ਮੁੱਖ ਦਫ਼ਤਰ ਨੂੰ ਭੇਜੀ ਜਾ ਸਕੇ।

LEAVE A REPLY

Please enter your comment!
Please enter your name here