ਗੁੰਮਸ਼ੁਦਾ 12 ਸਾਲਾਂ  ਬੱਚੀ ਨੂੰ ਕੀਤਾ ਮਾਪਿਆਂ ਹਵਾਲੇ

logo latest

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼)। ਜਿਲਾਂ ਬਾਲ ਸੁਰੱਖਿਆ ਅਫ਼ਸਰ ਹਰਪ੍ਰੀਤ ਕੌਰ ਨੇ ਦੱਸਿਆ ਕਿ ਜ਼ਿਲਾ ਬਾਲ ਸੁਰੱਖਿਆ ਯੂਨਿਟ ਜ਼ਿਲੇ ਦੇ ਅਨਾਥ, ਬੇਸਹਾਰਾ ਅਤੇ ਲੋੜਵੰਦ ਬੱਚਿਆਂ ਦੇ ਹਿੱਤਾਂ ਲਈ ਮਾਨਯੋਗ ਡਿਪਟੀ ਕਮਿਸ਼ਨਰ ਜੀ ਦੀ ਪ੍ਰਧਾਨਗੀ ਹੇਠ ਕੰਮ ਕਰ ਰਿਹਾ ਹੈ। ਇਸ ਮੰਤਵ ਨੂੰ ਸਾਰਥਕ ਕਰਦੇ ਹੋਏ ਜ਼ਿਲਾ ਬਾਲ ਸੁਰੱਖਿਆ ਯੂਨਿਟ ਦੀ ਕਾਰਗੁਜ਼ਾਰੀ ਸਦਕਾ ਪਿੰਡ ਜਾਜਾ, ਥਾਣਾ ਟਾਂਡਾ ਤੋਂ ਗੁੰਮਸ਼ੁਦਾ 12 ਸਾਲਾਂ ਲੜਕੀ ਨੂੰ ਉਸਦੀ ਮਾਤਾ ਦੇ ਸਪੁਰਦ ਕੀਤਾ ਗਿਆ।

Advertisements

ਇਹ ਲੜਕੀ 16 ਜੁਲਾਈ 2018 ਨੂੰ ਥਾਣਾ ਮਾਡਲ ਟਾਊਨ, ਹੁਸ਼ਿਆਰਪੁਰ ਨੂੰ ਬਸੀ ਖੁਵਾਜੂ ਤੋਂ ਗੁੰਮਸ਼ੁਦਾ ਹਾਲਤ ਵਿੱਚ ਮਿਲੀ ਸੀ। ਜੁਵੇਨਾਇਲ ਜਸਟਿਸ ਐਕਟ-2015 ਅਨੁਸਾਰ ਕਾਰਵਾਈ ਕਰਦੇ ਹੋਏ ਜ਼ਿਲਾ ਬਾਲ ਸੁਰੱਖਿਆ ਯੂਨਿਟ ਦੀ ਟੀਮ ਦੁਆਰਾ ਸਬੰਧਤ ਲੜਕੀ ਨੂੰ ਬਾਲ ਭਲਾਈ ਕਮੇਟੀ ਸਾਹਮਣੇ ਪੇਸ਼ ਕੀਤਾ ਗਿਆ। ਬੱਚੀ ਦੇ ਘਰ ਦਾ ਪਤਾ ਕਰਨ ਲਈ ਉਸਦੀ ਕਾਊਂਸਲਿੰਗ ਕੀਤੀ ਗਈ, ਪ੍ਰੰਤੂ ਬੱਚੀ ਆਪਣਾ ਪਤਾ ਨਹੀਂ ਦੱਸ ਸਕੀ ਅਤੇ ਬੱਚੀ ਦੀ ਹਾਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਕਮੇਟੀ ਦੇ ਹੁਕਮਾਂ ਨਾਲ ਉਸ ਨੂੰ ਚਿਲਡਰਨ ਹੋਮ ਫਾਰ ਗਰਲਜ਼ ਜਲੰਧਰ ਵਿਖੇ ਟੈਂਪਰੇਰੀ ਸ਼ੈਲਟਰ ਵਿੱਚ ਭੇਜਿਆ ਗਿਆ। 

ਜ਼ਿਲਾ ਬਾਲ ਸੁਰੱਖਿਆ ਯੂਨਿਟ ਦੁਆਰਾ ਬੱਚੀ ਦੇ ਪਰਿਵਾਰ ਦਾ ਪਤਾ ਕਰਨ ਲਈ ਯਤਨ ਕੀਤੇ ਗਏ, ਜਿਸਦੇ ਸਿੱਟੇ ਵਜੋਂ ਬੱਚੀ ਦੀ ਮਾਤਾ ਦੀ ਭਾਲ ਕਰਕੇ 24 ਜੁਲਾਈ ਨੂੰ ਉਸਨੂੰ ਪਰਿਵਾਰ ਦੇ ਸਪੁਰਦ ਕੀਤਾ ਗਿਆ। ਇਸ ਮੌਕੇ ਚੇਅਰਪਰਸਨ ਬਾਲ ਭਲਾਈ ਕਮੇਟੀ  ਅਸ਼ਵਨੀ ਜੁਨੇਜਾ, ਮੈਂਬਰ ਬੀ.ਕੇ. ਚੋਪੜਾ, ਮੈਂਬਰ ਅਰਵਿੰਦ ਸ਼ਰਮਾ ਅਤੇ ਜ਼ਿਲਾ ਬਾਲ ਸੁਰੱਖਿਆ ਯੂਨਿਟ ਦਾ ਸਮੂਹ ਸਟਾਫ ਹਾਜ਼ਰ ਸੀ।

LEAVE A REPLY

Please enter your comment!
Please enter your name here