ਨੇਤਰਦਾਨ ਸੰਸਥਾ ਹੁਸ਼ਿਆਰਪੁਰ ਦੀ ਨਵੀਂ ਟੀਮ ਦੀ ਚੌਣ, ਰਕੇਸ਼ ਮੋਹਣ ਬਣੇ ਪ੍ਰਧਾਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਨੇਤਰਦਾਨ ਸੰਸਥਾ ਹੁਸ਼ਿਆਰਪੁਰ ਦੇ ਸਮੂਹ ਮੈਂਬਰਾਂ ਦੀ ਇਕੱਤਰਤਾ ਮਾਡਲ ਟਾਊਨ ਕਲੱਬ ਹੁਸ਼ਿਆਰਪੁਰ ਵਿਖੇ ਸੰਸਥਾ ਦੇ ਪ੍ਰਧਾਨ ਰਕੇਸ਼ ਮੋਹਣ ਦੀ ਅਗਵਾਈ ਵਿੱਚ ਹੋਈ।ਇਸ ਮੀਟਿੰਗ ਵਿੱਚ ਸੰਸਥਾ ਦੀ ਨਵੀ ਟੀਮ ਦੀ ਚੌਣ ਕੀਤੀ ਗਈ। ਪ੍ਰਧਾਨ ਰਕੇਸ਼ ਮੋਹਣ ਨੇ ਦੱਸਿਆ ਕਿ ਕਰੋਨਾ ਮਹਾਮਾਰੀ ਦੇ ਸਮੇਂ ਦੌਰਾਨ ਸੰਸਥਾ ਨੇ ਸਰਕਾਰ ਦੀਆਂ ਹਦਾਇਤਾਂ ਦਾ ਪਾਲਣ ਕਰਦੇ ਹੋਏ ਆਪਣੀਆਂ ਗਤੀਵਿਧੀਆਂ ਨੂੰ ਬੰਦ ਕਰ ਦਿੱਤਾ ਸੀ। ਹੁਣ ਵੀ ਸਰਕਾਰੀ ਹਦਾਇਤਾਂ ਅਨੁਸਾਰ ਹੀ ਅੱਗੇ ਦੀਆਂ ਗਤੀਵਿਧੀਆਂ ਕੀਤੀਆਂ ਜਾਣਗੀਆਂ। ਮੀਟਿੰਗ ਵਿੱਚ ਸੰਸਥਾ ਦੇ ਸਮੂਹ ਮੈਂਬਰਾਂ ਨੇ ਸਰਬ-ਸੰਮਤੀ ਨਾਲ ਨਵੀ ਟੀਮ ਦੀ ਚੌਣ ਕੀਤੀ।

Advertisements

ਜਿਸ ਵਿੱਚ ਮਲਕੀਤ ਸਿੰਘ ਸੌਧ ਚੀਫ ਪੈਟਰਨ, ਮਲਕੀਤ ਸਿੰਘ ਮਹੇੜੂ, ਪ੍ਰੋ. ਬਹਾਦਰ ਸਿੰਘ ਸੁਨੇਤ ਨੂੰ ਪੈਟਰਨ, ਰਕੇਸ਼ ਮੋਹਣ ਨੂੰ ਪ੍ਰਧਾਨ, ਇੰਜ ਜਸਵੀਰ ਸਿੰਘ ਤੇ ਹਰੀਸ਼ ਚੰਦਰ ਠਾਕੁਰ ਨੂੰ ਸੀਨੀਅਰ ਉਪ ਪ੍ਰਧਾਨ, ਸ਼ੁਰੇਸ਼ ਕਪਾਟੀਆ ਨੂੰ ਉੱਪ ਪ੍ਰਧਾਨ, ਕਰਮਜੀਤ ਸਿੰਘ ਨੂੰ ਜਨਰਲ ਸਕੱਤਰ, ਬਲਜੀਤ ਸਿੰਘ ਸਕੱਤਰ, ਮਨਮੋਹਣ ਸਿੰਘ ਜੁਆਇੰਟ ਸਕੱਤਰ, ਹਰਭਜਨ ਸਿੰਘ ਵਿੱਤ ਸਕੱਤਰ, ਸੰਤੋਸ਼ ਸੈਣੀ ਜੁਆਇੰਟ ਵਿੱਚ ਸਕੱਤਰ, ਕੁਲਤਾਰ ਸਿੰਘ ਆਡੀਟਰ, ਗੁਰਬਖਸ਼ ਸਿੰਘ, ਮਸਤਾਨ ਸਿੰਘ ਗਰੇਵਾਲ, ਰਕਸ਼ਾ ਗੁਪਤਾ ਸਲਾਹਕਾਰ ਕਮੇਟੀ, ਰਜੇਸ਼ ਜੈਨ-ਚੇਅਰਮੈਨ-ਮੀਡੀਆ ਕਮੇਟੀ, ਬਹਾਦਰ ਸਿੰਘ ਸਿੱਧੂ-ਪ੍ਰੈਸ ਸਕੱਤਰ, ਪ੍ਰੇਮ ਸੈਣੀ ਚੇਅਰਮੈਨ ਸ਼ੋਸ਼ਲ ਮੀਡੀਆ, ਮਹਿੰਦਰ ਸਿੰਘ, ਗੁਰਪ੍ਰੀਤ ਸਿੰਘ, ਸਕੇਸ਼ ਗੁਪਤਾ ਨੂੰ ਪਬਲਿਕ ਅਵੇਅਰਨੈੱਸ ਕਮੇਟਨਿਯੁਕਤ ਕੀਤਾ ਗਿਆ।

LEAVE A REPLY

Please enter your comment!
Please enter your name here