ਜਿੱਤ ਦਾ ਹੰਕਾਰ ਛੱਡ ਕੇ ਲੋਕਾਂ ਦੇ ਹਿੱਤਾਂ ਵੱਲ ਧਿਆਨ ਦੇਣ ਅਰੋੜਾ: ਭਾਜਪਾ ਨੇਤਾ

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼)। ਭਾਜਪਾ ਨੇਤਾਵਾਂ ਜਿਲਾ ਪ੍ਰਧਾਨ ਵਿਜੇ ਪਠਾਨੀਆ, ਵਿਨੋਦ ਪਰਮਾਰ, ਸੁਰੇਸ਼ ਭਾਟੀਆ ਬਿੱਟੂ, ਠਾਕੁਰ ਰਮੇਸ਼ ਕੁਮਾਰ, ਸ਼ਿਵ ਕੁਮਾਰ ਬਾਵਾ, ਰਾਜ ਕੁਮਾਰ ਨੇ ਪ੍ਰੈਸ ਨੂੰ ਜਾਰੀ ਬਿਆਨ ਵਿੱਚ ਅਰੋੜਾ ਵਲੋਂ ਦਿੱਤੇ ਗਏ ਸਾਬਕਾ ਕੈਬਨਿਟ ਮੰਤਰੀ ਤਿਕਸ਼ਨ ਸੂਦ ਦੇ ਖਿਲਾਫ ਬਿਆਨ ਦੀ ਨਿਖੇਧੀ ਕਰਦਿਆਂ ਇਸ ਨੂੰ ਘਟੀਆ ਦਰਜੇ ਦੀ ਸੋਚ ਦਾ ਨਤੀਜਾ ਦੱਸਿਆ ਹੈ, ਜਿਸ ਵਿਚ ਉਹਨਾਂ ਕਿਹਾ ਹੈ ਕਿ ਤਿਕਸ਼ਨ ਸੂਦ 4 ਵਾਰ ਚੋਣ ਹਾਰ ਚੁੱਕੇ ਹਨ ਉਹਨਾਂ ਕਿਹਾ ਕਿ ਅਰੋੜਾ ਤਾਂ ਹਾਲੇ 2 ਵਾਰ ਚੋਣ ਜਿੱਤੇ ਹਨ ਜਦਕਿ ਤਿਕਸ਼ਨ ਸੂਦ 3 ਵਾਰ ਚੋਣ ਜਿੱਤ ਚੁੱਕੇ ਹਨ ਤੇ ਅਜੇ ਵੀ ਉਹਨਾਂ ਨੂੰ ਹੁਸ਼ਿਆਰਪੁਰ ਵਿਚ ਇੱਕ ਜਨ ਨਾਇਕ ਅਤੇ ਵਿਕਾਸ ਦੇ ਮਸੀਹਾ ਦੇ ਤੌਰ ਤੇ ਜਾਣਿਆ ਜਾਂਦਾ ਹੈ।

Advertisements

ਤਿਕੜਮ ਬਾਜੀ ਨਾਲ ਚੋਣ ਜਿੱਤ ਕੇ ਕੋਈ ਜਨ ਨਾਇਕ ਨਹੀਂ ਬਣ ਸਕਦਾ। ਤਿਕਸ਼ਨ ਸੂਦ ਚਾਹੇ 2 ਵਾਰ ਚੋਣ ਹਾਰੇ ਹਨ ਪਰ ਅਜੇ ਵੀ 40,000 ਤੋਂ ਉੱਪਰ ਲੋਕਾਂ ਦੀ ਨੁਮਾਇੰਦਿਗੀ ਕਰ ਰਹੇ ਹਨ ਜਿਨਾਂ ਨੇ ਉਹਨਾਂ ਨੂੰ ਵੋਟਾਂ ਪਾਈਆਂ। ਪਿਛਲੀ ਵਾਰ ਜਦੋਂ ਅਰੋੜਾ ਚੋਣ ਜਿੱਤੇ ਤਾਂ ਵਿਰੋਧੀ ਧਿਰ ਵਿਚ ਹੋਣ ਦਾ ਬਹਾਨਾ ਲਗਾ ਕੇ ਹੁਸ਼ਿਆਰਪੁਰ ਦੀ ਤਰੱਕੀ ਤੋਂ ਆਪਣੀ ਜਾਨ ਬਚਾਉਂਦੇ ਰਹੇ ਹਨ। ਆਪਣੇ ਕਾਰੋਬਾਰ ਵਿਚ ਰੁੱਝੇ ਹੋਣ ਕਾਰਨ ਅਜੇ ਥੋੜਾ ਸਮਾਂ ਹੀ ਮੰਤਰੀ ਬਣੇ ਨੂੰ ਹੋਇਆ ਹੈ ਕਹਿ ਕੇ ਪਿੱਛਾ ਛੁਡਾ ਰਹੇ ਹਨ ਜਦਕਿ ਅਸਲੀਅਤ ਇਹ ਹੈ ਕਿ ਉਹਨਾਂ ਵਲੋਂ ਪਿਛਲੇ ਸਾਢੇ ਛੇ ਸਾਲ ਦਾ ਹਿਸਾਬ ਜਨਤਾ ਨੂੰ ਦੇਣਾ ਪਵੇਗਾ ਦੂਜੇ ਪਾਸੇ ਤਿਕਸ਼ਨ ਸੂਦ ਵਲੋਂ ਕਰਵਾਏ ਅਨੇਕਾਂ ਕੰਮ ਜਿਵੇਂ ਮਿੰਨੀ ਸਕੱਤਰੇਤ, ਚੱਕ ਸਾਧੂ ਦਾ ਪੁੱਲ,  ਸ਼ਹਿਰ ਦਾ ਮਹਾਂਵੀਰ ਸੇਤੂ, ਨਗਰ ਨਿਗਮ ਦੀ ਨਵੀਂ ਇਮਾਰਤ, ਗਊਸ਼ਾਲਾ ਦਾ ਨਿਰਮਾਣ, ਮਹਾਂਰਿਸ਼ੀ ਬਾਲਮੀਕ ਬੱਸ ਸਟੈਂਡ, ਪਟਿਆੜੀਆਂ ਅਤੇ ਨਾਰਾ ਡੈਮ, ਭੰਗੀ ਚੋਅ ਦੇ ਦੋਨੋਂ ਪਾਸੇ ਸੜਕਾਂ ਬਣਾਉਣ, ਸ਼ਹਿਰ ਵਿਚ ਸੀਵਰੇਜ਼ ਅਤੇ ਵਾਟਰ ਸਪਲਾਈ ਦੀਆਂ ਲਾਈਨਾਂ ਪਾਉਣ,  ਸੀਵਰੇਜ਼ ਵਾਟਰ ਟਰੀਟਮੈਂਟ ਪਲਾਂਟ ਲਗਾਉਣ ਤੋਂ ਇਲਾਵਾ ਵਿਕਾਸ ਦੇ ਕੰਮਾਂ ਦੀ ਲੰਬੀ ਲਿਸਟ ਹੈ ਜ਼ੋ ਤਿਕਸ਼ਨ ਸੂਦ ਦੀ ਦੇਣ ਹੈ। ਖੋਤੇ ਲੈ ਕੇ ਸੜਕਾਂ ਤੇ ਮਿੱਟੀ ਪਾਉਣ ਵਾਲੇ ਅਰੋੜਾ ਸਾਹਿਬ ਨੂੰ ਆਪਣੇ ਕਾਰਜਕਾਲ ਵਿਚ ਖਰਾਬ ਹੋਈਆਂ ਸੜਕਾਂ ਦੀ ਰਿਪੇਅਰ ਦਾ ਖਿਆਲ ਕਿਉਂ ਨਹੀਂ ਆਇਆ ਅਤੇ ਸ਼ਹਿਰ ਵਿਚ ਹੋਣ ਵਾਲੇ ਅਨੇਕਾਂ ਵਿਕਾਸ ਦੇ ਕੰਮ ਨਜਰ ਕਿਉਂ ਨਹੀਂ ਆਉਂਦੇ ਇਹ ਬੜੀ ਹੈਰਾਨੀ ਦੀ ਗੱਲ ਹੈ।

ਅਰੋੜਾ ਸਾਹਿਬ ਦਾ ਟੀਚਾ ਸਿਰਫ ਕੁਰਸੀ ਹਾਸਲ ਕਰਨਾ ਹੈ ਚਾਹੇ ਉਹ ਕਿਸੇ ਤਿਕੜਮ ਨਾਲ ਹਾਸਲ ਕੀਤੀ ਜਾਵੇ। ਆਪਣੀ ਪਾਰਟੀ ਮਾਂ ਦੇ ਬਰਾਬਰ ਹੁੰਦੀ ਹੈ ਤੇ ਉਸ ਨਾਲ ਗੱਦਾਰੀ ਕਰਕੇ ਉਹਨਾਂ ਨੇ ਕਾਂਗਰਸ ਉਮੀਦਵਾਰ ਦੇ ਖਿਲਾਫ ਚੋਣ ਲੜੀ ਪਾਰਲੀਮੈਂਟ ਚੋਣ ਵਿੱਚ ਜਿਥੇ ਵਧੇਰੇ ਉਮੀਦਵਾਰਾਂ ਦਾ ਮੁਕਾਬਲਾ ਹੁੰਦਾ ਹੈ ਨੂੰ ਵੀ ਤਿਕਸ਼ਨ ਸੂਦ ਦੀ ਹਾਰ ਦੱਸਣਾ ਅਰੋੜਾ ਦੇ ਰਾਜਨੀਤਿਕ ਦਿਵਾਲੀਏਪਨ ਦੀ ਨਿਸ਼ਾਨੀ ਹੈ। ਭਾਜਪਾ ਨੇਤਾਵਾਂ ਨੇ ਕਿਹਾ ਕਿ ਇੱਧਰ ਉੱਧਰ ਦੀ ਗਲਤ ਬਿਆਨਬਾਜੀ ਕਰਕੇ ਉਹ ਲੋਕਾਂ ਦਾ ਧਿਆਨ ਭਟਕਾਉਣ ਦੀ ਬਜਾਏ ਅਰੋੜਾ ਨੂੰ ਚਾਹੀਦਾ ਹੈ ਕਿ ਉਹ ਆਪਣੇ ਇਲਾਕੇ ਦੇ ਵਿਕਾਸ ਅਤੇ ਲੋਕਾਂ ਦੀ ਬਿਹਤਰੀ ਵੱਲ ਧਿਆਨ ਦੇਣ ਅਤੇ ਜਿੱਤ ਦੇ ਘਮੰਡ ਨੂੰ ਛੱਡ ਕੇ ਲੋਕਾਂ ਦੀ ਸੇਵਾ ਵੱਲ ਧਿਆਨ ਦੇਣ ਕਿਉਂਕਿ ਜਿੱਤ ਹਾਰ ਇੱਕ ਹੀ ਸਿੱਕੇ ਦੇ ਦੋ ਪਹਿਲੂ ਹਨ। 

LEAVE A REPLY

Please enter your comment!
Please enter your name here