ਮੰਡੀ ਅਫ਼ਸਰ ਨੇ ਵਾਤਾਵਰਣ ਅਨੁਕੂਲ ਵੰਡੇ ਬਨਸਪਤੀ ਥੈਲੇ,14 ਘਰਾਂ ਅਤੇ 16 ਕੰਟੇਨਰਾਂ ‘ਚੋਂ ਮਿਲਿਆ ਡੇਂਗੂ ਦਾ ਲਾਰਵਾ 

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼), ਰਿਪੋਰਟ:  ਮੁਕਤਾ ਵਾਲਿਆ। ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਜਿਥੇ ਪਲਾਸਟਿਕ ਦੇ ਲਿਫਾਫਿਆਂ ਦੀ ਰੋਕਥਾਮ ਲਈ ਲਿਫਾਫ਼ੇ ਜ਼ਬਤ ਕੀਤੇ ਜਾ ਰਹੇ ਹਨ, ਉਥੇ ਆਮ ਲੋਕਾਂ ਤੇ ਦੁਕਾਨਦਾਰਾਂ ਨੂੰ ਵਾਤਾਵਰਣ ਅਨੁਕੂਲ ਬਨਸਪਤੀ ਥੈਲੇ ਵੀ ਵੰਡੇ ਜਾ ਰਹੇ ਹਨ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਹੁਸ਼ਿਆਰਪੁਰ ਦੇ ਐਕਸੀਅਨ ਅਸ਼ੋਕ ਗਰਗ ਨੇ ਦੱਸਿਆ ਕਿ ਉਹਨਾਂ ਨੇ ਨਗਰ ਨਿਗਮ ਹੁਸ਼ਿਆਰਪੁਰ ਦੇ ਸਹਿਯੋਗ ਨਾਲ ਸਬਜੀ ਮੰਡੀ ਅਤੇ ਗੁੜ ਮੰਡੀ ਵਿੱਚ ਕੀਤੀ ਚੈਕਿੰਗ ਦੌਰਾਨ 10 ਕਿਲੋ ਪਲਾਸਟਿਕ ਦੇ ਕੈਰੀ ਬੈਗ ਜ਼ਬਤ ਕੀਤੇ ਹਨ।

Advertisements

ਇਸ ਤੋਂ ਇਲਾਵਾ ਜ਼ਿਲਾ ਮੰਡੀ ਅਫ਼ਸਰ ਤਜਿੰਦਰ ਸਿੰਘ ਨੇ ਦੱਸਿਆ ਕਿ ਜਿਲਾ ਮੰਡੀ ਵਿਭਾਗ ਵਲੋਂ ਅੱਜ ‘ਮਿਸ਼ਨ ਤੰਦਰੁਸਤ ਪੰਜਾਬ’ ਅਧੀਨ ਵੱਖ-ਵੱਖ ਦੁਕਾਨਦਾਰਾਂ ਅਤੇ ਆਮ ਲੋਕਾਂ ਨੂੰ ਵਾਤਾਵਰਣ ਅਨੁਕੂਲ ਕੈਰੀ ਬੈਗ ਵੰਡੇ ਗਏ ਹਨ। ਉਧਰ ਜ਼ਿਲਾ ਪ੍ਰਸ਼ਾਸ਼ਨ ਵਲੋਂ ਮਿਸ਼ਨ ਤਹਿਤ ਮਨਾਏ ਜਾ ਰਹੇ ਡੇਂਗੂ ਜਾਗਰੂਕਤਾ ਹਫ਼ਤਾ ਅਧੀਨ ਅੱਜ ਨਗਰ ਨਿਗਮ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ 410 ਘਰਾਂ ਦੀ ਚੈਕਿੰਗ ਦੌਰਾਨ 14 ਘਰਾਂ ਵਿੱਚ ਡੇਂਗੂ ਦਾ ਲਾਰਵਾ ਪਾਇਆ ਗਿਆ। ਇਸ ਤੋਂ ਇਲਾਵਾ 630 ਕੰਟੇਨਰ (ਕੂਲਰ, ਗਮਲੇ ਅਤੇ ਟਾਇਰ ਆਦਿ) ਚੈਕ ਕੀਤੇ ਗਏ, ਜਿਸ ਦੌਰਾਨ 16 ਕੰਟੇਨਰਾਂ ਵਿੱਚ ਡੇਂਗੂ ਦਾ ਲਾਰਵਾ ਸਾਹਮਣੇ ਆਇਆ। ਇਸ ਅਧੀਨ ਕੀਤੀ ਗਈ ਕਾਰਵਾਈ ਦੌਰਾਨ 7 ਚਲਾਨ ਵੀ ਕੀਤੇ ਗਏ ਹਨ। 

LEAVE A REPLY

Please enter your comment!
Please enter your name here