ਲੰਗਰ ਵਿੱਚ ਬਣਾਉਣ ਲਈ ਉੱਤਮ ਦਰਜੇ ਦਾ ਸਮਾਨ ਵਰਤਿਆ ਜਾਵੇ- ਡਾ. ਸੇਵਾ ਸਿੰਘ 

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼),ਰਿਪੋਰਟ- ਗੁਰਜੀਤ ਸੋਨੂੰ। ਸਾਵਣ ਦੇ ਮੌਸਮ ਵਿੱਚ ਮਾਤਾ ਚਿੰਨਤਪੁਰਨੀ ਦੇ ਮੇਲੇ ਦੋਰਾਨ ਵੱਖ ਵੱਖ ਲੰਗਰਾਂ ਵਿੱਚ ਸਿਹਤ ਵਿਭਾਗ ਵੱਲੋ ਸੰਗਤਾਂ ਨੂੰ ਸਾਫ ਪਾਣੀ ਮੁਹਈਆਂ ਕਰਵਾਉਣ ਲਈ ਸਿਵਲ ਸਰਜਨ ਡਾ ਰੇਨੂੰ ਸੂਦ ਵੱਲੋ ਜਿਲਾ  ਸਿਹਤ ਅਫਸਰ ਡਾ ਸੇਵਾ ਸਿੰਘ ਦੀ ਅਗਵਾਈ ਵਿੱਚ ਟੀਮ ਗਠਿਤ ਕੀਤੀ ਗਈ ਹੈ । ਇਹ ਟੀਮ 12 ਅਗਸਤ ਤੋ ਲੈ ਕੇ 21 ਅਗਸਤ  ਤੱਕ ਲੰਗਰਾਂ ਦੇ  ਪਾਣੀ ਨੂੰ ਕਲੋਰੀਨੇਟ ਕਰਨ ਵਾਸਤੇ ਲਗਾਈ ਗਈ ਹੈ । ਇਸ ਮੋਕੇ ਤੇ ਡਾ ਸੇਵਾ ਸਿੰਘ ਨੇ ਲੰਗਰ ਕਮੇਟੀਆਂ ਦੇ ਇਨਚਾਰਜਾਂ ਨੂੰ ਸਬੋਧਨ ਕਰਦੇ ਹੋਏ ਕਿਹਾ ਕਿ 20 ਲੀਟਰ ਪਾਣੀ ਵਿੱਚ ਇਕੱ ਗੋਲੀ ਕਲੋਰੀ ਦੇ ਹਿਸਾਬ ਨਾਲ ਪਾਣੀ ਦੇ ਟੈਕਰਾਂ ਵਿੱਚ ਕਲੋਰੀਨ ਦੀਆਂ ਗੋਲੀਆਂ ਪੀਸ ਕੇ ਪਾਉਣ ਉਪਰੰਤ 30 ਮਿੰਟ ਤੋ ਬਆਦ ਪਾਣੀ ਨੂੰ  ਵਰਤਣ ਦੀ ਹਦਾਇਤ ਕੀਤੀ ।

Advertisements

ਇਸ ਸਬੰਧ ਵਿੱਚ ਡਾ ਸੇਵਾ ਸਿੰਘ ਨੇ  ਲੰਗਰ ਲਗਾਉਣ ਵਾਲੀਆਂ ਕਮੇਟੀਆਂ ਦੇ ਇਨੰਚਰਜਾਂ ਨੂੰ  ਸਾਫ ਸਫਾਈ ਵੱਲ ਖਾਸ ਧਿਆਨ ਦੇਣ ਵਾਸਤੇ ਵੀ ਸਿਹਤ ਸਿੱਖਿਆ ਦਿੱਤੀ । ਉਹਨਾ ਕਿਹਾ ਖਾਣ ਪੀਣ ਵਾਲੀਆਂ ਵਸਤੂਆਂ ਲੰਗਰ ਵਿੱਚ ਬਣਾਉਣ ਲਈ ਉੱਤਮ ਦਰਜੇ ਦਾ ਸਮਾਨ ਵਰਤਿਆ ਜਾਵੇ। ਪਾਣੀ ਦੀ ਕਲੋਰੀਨੇਸ਼ਨ ਲਈ  ਹੁਸ਼ਿਆਰਪੁਰ ਸ਼ਹਿਰ ਤੋ ਲੈ ਕੇ ਮੰਗੂਵਾਲ ਹਿਮਾਚਲ ਪ੍ਰਦੇਸ ਦੀ ਸੀਮਾਂ ਤੱਕ ਤਿੰਨ ਟੀਮਾਂ ਦਾ ਗਠਨ ਕੀਤਾ  ਗਿਆ ਹੈ । ਇਹਨਾਂ ਟੀਮਾਂ ਦੀ ਸੁਪਰਵੀਜਨ ਲਈ  ਹੈਲਥ ਇੰਸਪੈਕਟਰ ਰਣਜੀਤ ਸਿੰਘ ਨੂੰ ਲਗਾਇਆ ਗਿਆ ਹੈ  । ਇਸ ਟੀਮ ਵਿੱਚ ਹਰਰੂਪ ਕੁਮਾਰ, ਵਿਸ਼ਾਲ ਪੁਰ, ਚੰਦਰ ਮੋਹਨ ਸਿੰਘ, ਲੈਬਰ ਸਿੰਘ, ਮਨੋਹਰ ਸਿੰਘ, ਹਰਵਿੰਦਰ ਸਿੰਘ  ਆਦਿ ਹਾਜਰ ਸਨ ।

LEAVE A REPLY

Please enter your comment!
Please enter your name here