“ਐਮ ਸੇਵਾ ਪੰਜਾਬ ਐਪ” ਤੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਣਗੇ ਸ਼ਹਿਰ ਵਾਸੀ: ਕਮਿਸ਼ਨਰ 

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼),ਰਿਪੋਰਟ: ਗੁਰਜੀਤ ਸੋਨੂੰ। ਨਗਰ ਨਿਗਮ ਵੱਲੋਂ ਸ਼ਹਿਰ ਵਾਸਿਆਂ ਦੀਆਂ ਸ਼ਿਕਾਇਤਾਂ ਦੇ ਤੁਰੰਤ ਨਿਪਟਾਰੇ ਸੰਬੰਧੀ ਨਗਰ ਨਿਗਮ ਹੁਸ਼ਿਆਰਪੁਰ ਵਿੱਚ ਸ਼ਿਕਾਇਤ ਨਿਵਾਰਣ ਪ੍ਰਣਾਲੀ ਲਾਗੂ ਕਰਨ ਸੰਬਧੀ ਅੱਜ ਨਗਰ ਨਿਗਮ ਦੇ ਡਾ. ਬੀ.ਆਰ ਅੰਬੇਦਕਰ ਮੀਟਿੰਗ ਹਾਲ ਵਿੱਖੇ ਵੱਖ-ਵੱਖ ਬ੍ਰਾਂਚਾ ਦੇ ਅਧੀਕਾਰੀਆਂ ਅਤੇ ਕਰਮਚਾਰੀਆਂ ਨੂੰ ਟ੍ਰੇਨਿੰਗ ਦੇਣ ਲਈ ਬੈਠਕ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸੁਪਰਿਟੇਂਡੈਂਟ ਸੁਆਮੀ ਸਿੰਘ,  ਏ.ਟੀ.ਪੀ ਸੁਨੀਲ ਕੁਮਾਰ, ਐਸ.ਡੀ.ਓ ਹਰਪ੍ਰੀਤ ਸਿੰਘ, ਕੁਲਦੀਪ ਸਿੰਘ, ਐਚ.ਡੀ.ਐਮ ਸਰਬਜੀਤ ਕੌਰ ਅਤੇ ਵੱਖ-ਵੱਖ ਬ੍ਰਾਂਚਾ ਦੇ ਅਧੀਕਾਰੀ ਅਤੇ ਕਰਮਚਾਰੀ ਸ਼ਾਮਿਲ ਹੋਏ।

Advertisements

ਚੰਡੀਗੜ ਤੋਂ ਆਏ ਐਮ.ਆਈ.ਐਸ ਐਕਸਪਰਟ ਸੰਨੀ ਗੁਪਤਾ ਨੇ ਸਮੂਹ ਸਟਾਫ ਨੂੰ ਪੀ.ਜੀ.ਆਰ ਮੋਬਾਇਲ ਐਪਲੀਕੇਸ਼ਨ ਸੰਬਧੀ ਟ੍ਰੇਨਿੰਗ ਦਿੱਤੀ। ਕਮਿਸ਼ਨਰ ਨਗਰ ਨਿਗਮ ਹੁਸ਼ਿਆਰਪੁਰ ਬਲਬੀਰ ਰਾਜ ਸਿੰਘ ਨੇ ਇਸ ਮੌਕੇ ਜਾਣਕਾਰੀ ਦਿੰਦਿਆ ਦੱਸਿਆ ਕਿ ਸ਼ਹਿਰ ਵਾਸੀ ਗੂੱਗਲ ਪਲੇਅ ਸਟੋਰ ਤੇ ਜਾ ਕੇ ਐਮ ਸੇਵਾ ਪੰਜਾਬ ਐਪ ਆਪਣੇ ਮੋਬਾਇਲ ਤੇ ਇੰਸਟਾਲ ਕਰਕੇ ਤੁਰੰਤ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ ਅਤੇ ਸ਼ਿਕਾਇਤ ਦੇ ਹਲ ਤੱਕ ਦਾ ਸਟੇਟਸ ਦੇਖ ਸਕਦੇ ਹਨ ।

ਇਸ ਤੋਂ ਇਲਾਵਾ ਆਉਣ ਵਾਲੇ ਸਮੇਂ ਵਿੱਚ ਪੰਜਾਬ ਸਰਕਾਰ 67 ਸੇਵਾਵਾਂ ਪ੍ਰਦਾਨ ਕਰੇਗੀ ਜਿਸ ਵਿੱਚ ਪ੍ਰਾਪਰਟੀ ਟੈਕਸ, ਤਹਬਿਜਾਰੀ, ਪਾਣੀ ਅਤੇ ਸੀਵਰੇਜ਼ ਸ਼ਾਮਿਲ ਹਨ ਇਹਨਾਂ ਸੇਵਾਵਾਂ ਦਾ ਸ਼ਹਿਰ ਵਾਸੀ ਅਸਾਨ ਤਰੀਕੇ ਨਾਲ ਲਾਭ ਲੈ ਸਕਣਗੇ। ਉਹਨਾਂ ਦੱਸਿਆ ਕਿ ਇਹ ਮੋਬਾਇਲ ਐਪਲਿਕੇਸ਼ਨ 14 ਅਗਸਤ ਤੋਂ ਸ਼ੁਰੂ ਹੋ ਜਾਵੇਗੀ।

LEAVE A REPLY

Please enter your comment!
Please enter your name here