ਮੰਡੀ ਅਫ਼ਸਰ ਨੇ ਚੈਕਿੰਗ ਦੌਰਾਨ ਖਰਾਬ ਫਲਾਂ ਨੂੰ ਕਰਵਾਇਆ ਨਸ਼ਟ

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼)। ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਜ਼ਿਲਾ ਮੰਡੀ ਅਫ਼ਸਰ ਤਜਿੰਦਰ ਸਿੰਘ ਸੈਣੀ ਦੀ ਅਗਵਾਈ ਹੇਠ ਸਕੱਤਰ ਮਾਰਕੀਟ ਕਮੇਟੀ ਟਾਂਡਾ ਗੁਰਕ੍ਰਿਪਾਲ ਸਿੰਘ ਵਲੋਂ ਫਲਾਂ ਅਤੇ ਸਬਜ਼ੀਆਂ ਦੇ ਸਟੋਰ ਚੈਕ ਕੀਤੇ ਗਏ। ਇਸ ਮੌਕੇ ਫ਼ਲ ਅਤੇ ਸਬਜੀ ਵਿਕਰੇਤਾਵਾਂ ਵਲੋਂ ਲੋਕਾਂ ਨੂੰ ਵੇਚੇ ਜਾਣ ਵਾਲੇ ਫਲਾਂ/ਸਬਜ਼ੀਆਂ ਦੀ ਵੀ ਜਾਂਚ ਕੀਤੀ ਗਈ ਅਤੇ ਮੌਕੇ ‘ਤੇ ਖਰਾਬ ਫਲਾਂ ਨੂੰ ਨਸ਼ਟ ਕਰਵਾਇਆ ਗਿਆ।

Advertisements

ਜ਼ਿਲਾ ਮੰਡੀ ਅਫ਼ਸਰ ਨੇ ਦੁਕਾਨਦਾਰਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਵਾਤਾਵਰਣ ਦੀ ਸ਼ੁੱਧਤਾ ਲਈ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਨਾ ਕੀਤੀ ਜਾਵੇ। ਉਹਨਾਂ ਇਹ ਵੀ ਹਦਾਇਤ ਕੀਤੀ ਕਿ ਆਮ ਲੋਕਾਂ ਨੂੰ ਖਰਾਬ ਫਲ ਅਤੇ ਸਬਜ਼ੀਆਂ ਨਾ ਵੇਚੀਆਂ ਜਾਣ ਅਤੇ ਫਲਾਂ ਨੂੰ ਪਕਾਉਣ ਲਈ ਕੈਮੀਕਲ ਦਾ ਵੀ ਪ੍ਰਯੋਗ ਨਾ ਕੀਤਾ ਜਾਵੇ। ਉਹਨਾਂ ਕਿਹਾ ਕਿ ਇਹ ਚੈਕਿੰਗ ਮੁਹਿੰਮ ਇਸੇ ਤਰਾਂ ਜਾਰੀ ਰਹੇਗੀ। ਇਸ ਮੌਕੇ ਸੁਰਿੰਦਰ ਪਾਲ ਸਿੰਘ ਅਤੇ ਰਮਨ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here